ਸਮ੍ਰਿਤੀ ਨਾਲ ਵਿਆਹ ਟੁੱਟਣ ਮਗਰੋਂ ਪਲਾਸ਼ ਦਾ ਬਿਆਨ ਵਾਇਰਲ, ਆਖ'ਤੀ ਇਹ ਵੱਡੀ ਗੱਲ

ਸਮ੍ਰਿਤੀ ਨਾਲ ਵਿਆਹ ਟੁੱਟਣ ਮਗਰੋਂ ਪਲਾਸ਼ ਦਾ ਬਿਆਨ ਵਾਇਰਲ, ਆਖ'ਤੀ ਇਹ ਵੱਡੀ ਗੱਲ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਗਾਇਕ-ਨਿਰਦੇਸ਼ਕ ਪਲਾਸ਼ ਮੁਛੱਲ ਨੇ ਆਖਰਕਾਰ ਆਪਣੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ। ਦੋਵਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦਾ ਵਿਆਹ ਹੁਣ ਨਹੀਂ ਹੋਵੇਗਾ ਅਤੇ ਉਹ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਫੈਸਲਾ ਕਰ ਚੁੱਕੇ ਹਨ।  ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਫੈਲ ਗਈ ਹੈ।

ਝੂਠੀਆਂ ਅਫਵਾਹਾਂ ਫੈਲਾਉਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ : ਪਲਾਸ਼ ਮੁਛਲ 
ਲੰਬੇ ਸਮੇਂ ਤੱਕ ਇਸ ਮਾਮਲੇ 'ਤੇ ਚੁੱਪ ਰਹਿਣ ਤੋਂ ਬਾਅਦ, ਪਲਾਸ਼ ਮੁਛਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਆਹ ਦੀ ਯੋਜਨਾ ਰੱਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬੀਤਿਆ ਸਮਾਂ ਉਨ੍ਹਾਂ ਲਈ ਬੇਹੱਦ ਚੁਣੌਤੀਪੂਰਨ ਰਿਹਾ ਹੈ ਅਤੇ ਉਹ ਹੁਣ ਆਪਣੇ ਪੁਰਾਣੇ ਰਿਸ਼ਤਿਆਂ ਤੋਂ ਅੱਗੇ ਵਧਣਾ ਚਾਹੁੰਦੇ ਹਨ। ਪਲਾਸ਼ ਨੇ ਇਸ ਦੌਰ ਨੂੰ ਆਪਣੇ ਜੀਵਨ ਦਾ ਸਭ ਤੋਂ ਮੁਸ਼ਕਲ ਦੌਰ ਵੀ ਦੱਸਿਆ।

PunjabKesari

ਪਲਾਸ਼ ਮੁਛੱਲ ਨੇ ਖਾਸ ਤੌਰ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਟੀਮ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ, ਜੋ ਬਿਨਾਂ ਕਿਸੇ ਤੱਥ ਦੇ ਉਨ੍ਹਾਂ ਬਾਰੇ ਗਲਤ ਦਾਅਵੇ ਫੈਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਆਧਾਰ ਵਾਲੀ ਚਰਚਾਵਾਂ 'ਤੇ ਭਰੋਸਾ ਕਰਨ ਤੋਂ ਪਹਿਲਾਂ ਰੁਕਣਾ ਚਾਹੀਦਾ ਹੈ, ਕਿਉਂਕਿ ਅਜਿਹੇ ਸ਼ਬਦ ਲੋਕਾਂ ਨੂੰ ਅੰਦਰ ਤੱਕ ਸੱਟ ਪਹੁੰਚਾ ਸਕਦੇ ਹਨ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਪ੍ਰਗਟ ਕੀਤਾ।

ਸਮ੍ਰਿਤੀ ਮੰਧਾਨਾ ਨੇ ਕੀਤੀ ਨਿੱਜਤਾ ਦੀ ਅਪੀਲ
ਸਮ੍ਰਿਤੀ ਮੰਧਾਨਾ ਨੇ ਵੀ ਇੰਸਟਾਗ੍ਰਾਮ 'ਤੇ ਜਾਰੀ ਆਪਣੇ ਬਿਆਨ ਵਿੱਚ ਲਿਖਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਹਮੇਸ਼ਾ ਨਿੱਜੀ ਸੁਭਾਅ ਦੀ ਰਹੀ ਹੈ ਅਤੇ ਆਪਣੀ ਪ੍ਰਾਈਵੇਟ ਲਾਈਫ ਨੂੰ ਨਿੱਜੀ ਹੀ ਰੱਖਣਾ ਚਾਹੁੰਦੀ ਸੀ, ਪਰ ਹੁਣ ਇਹ ਸਪੱਸ਼ਟ ਕਰਨਾ ਜ਼ਰੂਰੀ ਹੋ ਗਿਆ ਸੀ ਕਿ ਵਿਆਹ ਟੁੱਟ ਚੁੱਕਾ ਹੈ।

PunjabKesari

ਮੰਧਾਨਾ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਪਰਿਵਾਰਾਂ ਦੀ ਨਿੱਜਤਾ (ਪ੍ਰਾਈਵੇਸੀ) ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਇਸ ਸਥਿਤੀ ਤੋਂ ਨਿਪਟਣ ਅਤੇ ਅੱਗੇ ਵਧਣ ਲਈ ਸਮਾਂ ਦੇਣ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਮੇਸ਼ਾ ਆਪਣੇ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰਨਾ ਰਿਹਾ ਹੈ ਅਤੇ ਉਹ ਲੰਬੇ ਸਮੇਂ ਤੱਕ ਭਾਰਤ ਲਈ ਖੇਡਦੀ ਰਹਿਣਾ ਅਤੇ ਟਰਾਫੀਆਂ ਜਿੱਤਣਾ ਚਾਹੁੰਦੀ ਹੈ।

ਵਿਆਹ ਟੁੱਟਣ ਦਾ ਕਾਰਨ ਅਤੇ ਅਟਕਲਾਂ
ਸਮ੍ਰਿਤੀ ਅਤੇ ਪਲਾਸ਼ ਦਾ ਵਿਆਹ ਪਹਿਲਾਂ 23 ਨਵੰਬਰ 2025 ਨੂੰ ਤੈਅ ਸੀ। ਦੋਵਾਂ ਦੇ ਹਲਦੀ-ਮਹਿੰਦੀ ਸਮੇਤ ਕਈ ਪ੍ਰੀ-ਵੈਡਿੰਗ ਫੰਕਸ਼ਨ ਵੀ ਪੂਰੇ ਹੋ ਚੁੱਕੇ ਸਨ। ਹਾਲਾਂਕਿ, ਸਮ੍ਰਿਤੀ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਵਿਆਹ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਪਲਾਸ਼ ਮੁਛਲ ਨਾਲ ਜੁੜੇ ਕਈ ਦਾਅਵੇ ਫੈਲਣੇ ਸ਼ੁਰੂ ਹੋ ਗਏ, ਜਿਸ ਵਿੱਚ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਸਮ੍ਰਿਤੀ ਨਾਲ ਧੋਖਾ ਕੀਤਾ ਹੈ। ਹਾਲਾਂਕਿ ਇਨ੍ਹਾਂ ਅਫਵਾਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਸਾਰੀਆਂ ਅਫਵਾਹਾਂ ਅਤੇ ਅਟਕਲਾਂ ਦੇ ਵਿਚਕਾਰ, ਅਖੀਰ ਵਿੱਚ ਸਮ੍ਰਿਤੀ ਅਤੇ ਪਲਾਸ਼ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਵਿਆਹ ਰੱਦ ਹੋ ਗਿਆ ਹੈ।
 

Credit : www.jagbani.com

  • TODAY TOP NEWS