
ਨੈਸ਼ਨਲ ਡੈਸਕ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੇ ਭਰਾ ਅਤੇ ਅਦਾਕਾਰਾ ਪੂਜਾ-ਆਲੀਆ ਭੱਟ ਦੇ ਚਾਚਾ ਫਿਲਮਮੇਕਰ ਵਿਕਰਮ ਭੱਟ ਨੂੰ ਰਾਜਸਥਾਨ ਤੇ ਮੁੰਬਈ ਪੁਲਸ ਦੀ ਸਾਂਝੀ ਟੀਮ ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਕਰਮ ਭੱਟ 'ਤੇ ਉਦੈਪੁਰ ਦੇ ਇੱਕ ਵਪਾਰੀ ਤੋਂ ਫਿਲਮਾਂ ਬਣਾਉਣ ਦੇ ਨਾਂ 'ਤੇ 30 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਪੁਲਿਸ ਟੀਮ ਨੇ ਵਿਕਰਮ ਭੱਟ ਨੂੰ ਮੁੰਬਈ ਦੇ ਯਾਰੀ ਰੋਡ ਇਲਾਕੇ ਵਿੱਚ ਸਥਿਤ ਗੰਗਾ ਭਵਨ ਅਪਾਰਟਮੈਂਟ ਤੋਂ ਫੜਿਆ, ਜੋ ਕਿ ਉਨ੍ਹਾਂ ਦੀ ਸਾਲੀ ਦਾ ਘਰ ਹੈ। ਰਾਜਸਥਾਨ ਪੁਲਸ ਹੁਣ ਉਨ੍ਹਾਂ ਨੂੰ ਉਦੈਪੁਰ ਲਿਜਾਣ ਲਈ ਬਾਂਦਰਾ ਕੋਰਟ ਵਿੱਚ ਟਰਾਂਜ਼ਿਟ ਰਿਮਾਂਡ ਲਈ ਅਪਲਾਈ ਕਰੇਗੀ।
ਕੀ ਹੈ ਪੂਰਾ ਮਾਮਲਾ?
ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡੀਆ ਨੇ 17 ਨਵੰਬਰ ਨੂੰ ਵਿਕਰਮ ਭੱਟ ਸਮੇਤ 8 ਲੋਕਾਂ ਖਿਲਾਫ਼ 30 ਕਰੋੜ ਰੁਪਏ ਦੀ ਧੋਖਾਧੜੀ ਦੀ FIR ਦਰਜ ਕਰਵਾਈ ਸੀ।
1. ਬਾਇਓਪਿਕ ਬਣਾਉਣ ਦਾ ਪ੍ਰਸਤਾਵ: ਸ਼ਿਕਾਇਤਕਰਤਾ ਅਜੇ ਮੁਰਡੀਆ (ਇੰਦਰਾ IVF ਦੇ ਮਾਲਕ) ਦੀ ਮੁਲਾਕਾਤ ਇੱਕ ਇਵੈਂਟ ਵਿੱਚ ਦਿਨੇਸ਼ ਕਟਾਰੀਆ ਨਾਲ ਹੋਈ ਸੀ। ਕਟਾਰੀਆ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਦੀ ਬਾਇਓਪਿਕ ਬਣਾਉਣ ਦਾ ਪ੍ਰਸਤਾਵ ਦਿੱਤਾ।
2. ਫਿਲਮਾਂ ਦਾ ਕੰਟਰੈਕਟ: ਇਸ ਸਿਲਸਿਲੇ ਵਿੱਚ ਅਜੇ ਮੁਰਡੀਆ ਦੀ ਮੁਲਾਕਾਤ 24 ਅਪ੍ਰੈਲ 2024 ਨੂੰ ਮੁੰਬਈ ਦੇ ਇੱਕ ਸਟੂਡੀਓ ਵਿੱਚ ਵਿਕਰਮ ਭੱਟ ਨਾਲ ਕਰਵਾਈ ਗਈ ਸੀ। ਗੱਲਬਾਤ ਦੌਰਾਨ ਇਹ ਤੈਅ ਹੋਇਆ ਸੀ ਕਿ ਫਿਲਮ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਵਿਕਰਮ ਭੱਟ ਦੀ ਹੋਵੇਗੀ ਅਤੇ ਵਪਾਰੀ ਸਿਰਫ ਪੈਸੇ ਭੇਜਣਗੇ। ਵਿਕਰਮ ਭੱਟ ਨੇ ਆਪਣੀ ਪਤਨੀ ਸ਼ਵੇਤਾਂਬਰੀ ਭੱਟ ਦੀ ਫਰਮ VSB LLP ਨੂੰ ਸਾਂਝੇਦਾਰ ਬਣਾਇਆ ਸੀ।
3. 40 ਕਰੋੜ ਦਾ ਕਰਾਰ: ਉਨ੍ਹਾਂ ਵਿਚਕਾਰ 'ਬਾਇਓਨਿਕ' ਅਤੇ 'ਮਹਾਰਾਣਾ' ਨਾਮ ਦੀਆਂ ਦੋ ਫਿਲਮਾਂ ਲਈ 40 ਕਰੋੜ ਰੁਪਏ ਦਾ ਕੰਟਰੈਕਟ ਹੋਇਆ ਸੀ।
4. ਧੋਖਾਧੜੀ ਦੀ ਸ਼ੁਰੂਆਤ: 31 ਮਈ 2024 ਨੂੰ ਵਿਕਰਮ ਭੱਟ ਨੂੰ 2.5 ਕਰੋੜ ਰੁਪਏ RTGS ਕੀਤੇ ਗਏ। ਬਾਅਦ ਵਿੱਚ 47 ਕਰੋੜ ਵਿੱਚ 4 ਫਿਲਮਾਂ ਬਣਾਉਣ ਦੀ ਗੱਲ ਹੋਈ ਅਤੇ ਕਿਹਾ ਗਿਆ ਕਿ ਇਸ ਨਾਲ 100-200 ਕਰੋੜ ਦਾ ਮੁਨਾਫਾ ਹੋਵੇਗਾ।
5. ਫਰਜ਼ੀ ਵੈਂਡਰਾਂ ਨੂੰ ਭੁਗਤਾਨ: ਅਜੇ ਮੁਰਡੀਆ ਨੇ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਦੇ ਕਹਿਣ 'ਤੇ ਉਨ੍ਹਾਂ ਦੇ ਦੱਸੇ ਹੋਏ ਵੈਂਡਰਾਂ ਨੂੰ ਆਨਲਾਈਨ ਪੇਮੈਂਟ ਕੀਤੀ। ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਵੈਂਡਰਾਂ ਨੂੰ ਪੈਸੇ ਦਿੱਤੇ ਗਏ, ਉਹ ਫਰਜ਼ੀ ਸਨ ਅਤੇ ਉਹ ਪੇਂਟਰ ਜਾਂ ਆਟੋ ਵਾਲੇ ਨਿਕਲੇ। ਭੁਗਤਾਨ ਤੋਂ ਬਾਅਦ ਇੱਕ ਵੱਡਾ ਹਿੱਸਾ ਵਿਕਰਮ ਭੱਟ ਦੀ ਪਤਨੀ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ।
ਲੁੱਕਆਊਟ ਿਸ ਅਤੇ ਹੋਰ ਗ੍ਰਿਫ਼ਤਾਰੀਆਂ
ਇਸ ਮਾਮਲੇ ਵਿੱਚ ਇੱਕ ਹਫ਼ਤਾ ਪਹਿਲਾਂ ਵਿਕਰਮ ਭੱਟ, ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਭੱਟ ਸਮੇਤ 6 ਮੁਲਜ਼ਮਾਂ ਖਿਲਾਫ਼ ਉਦੈਪੁਰ ਪੁਲਿਸ ਨੇ ਲੁੱਕਆਊਟ ਿਸ ਵੀ ਜਾਰੀ ਕੀਤਾ ਸੀ। ਇਸ ਤੋਂ ਇਲਾਵਾ, ਮੰਗਲਵਾਰ ਨੂੰ ਵਿਕਰਮ ਭੱਟ ਦੇ ਸਹਿ-ਨਿਰਮਾਤਾ ਮਹਿਬੂਬ ਅੰਸਾਰੀ ਅਤੇ ਵੈਂਡਰ ਸੰਦੀਪ ਤ੍ਰਿਲੋਭਨ ਦੀ ਗ੍ਰਿਫ਼ਤਾਰੀ ਵੀ ਹੋਈ ਹੈ।
ਵਿਕਰਮ ਭੱਟ ਦਾ ਪੱਖ:
ਗ੍ਰਿਫ਼ਤਾਰੀ ਤੋਂ ਪਹਿਲਾਂ ਵਿਕਰਮ ਭੱਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਿਸ ਨਹੀਂ ਮਿਲਿਆ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਰਾਜਸਥਾਨ ਪੁਲਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਸ਼ਿਕਾਇਤਕਰਤਾ ਨੂੰ ਇੰਡਸਟਰੀ ਦੀ ਸਮਝ ਨਹੀਂ ਸੀ ਤਾਂ ਉਨ੍ਹਾਂ ਨੇ ਇੰਨੀਆਂ ਫਿਲਮਾਂ ਸ਼ੁਰੂ ਕਿਉਂ ਕੀਤੀਆਂ ਅਤੇ ਜੇ ਧੋਖਾ ਹੋ ਰਿਹਾ ਸੀ ਤਾਂ ਤੀਜੀ ਫਿਲਮ ਕਿਉਂ ਬਣਾਈ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਫਿਲਮ ਵਿੱਚ ਦੇਰੀ ਇਸ ਲਈ ਹੋਈ ਕਿਉਂਕਿ ਸ਼ਿਕਾਇਤਕਰਤਾ ਨੇ ਟੈਕਨੀਸ਼ੀਅਨਾਂ ਨੂੰ ਭੁਗਤਾਨ ਨਹੀਂ ਕੀਤਾ ਸੀ।
Credit : www.jagbani.com