ਬਿਜ਼ਨੈੱਸ ਡੈਸਕ- ਭਾਰਤ 'ਚ ਸ਼ਨੀਵਾਰ 6 ਦਸੰਬਰ ਨੂੰ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਸੋਨੇ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਦੋਂਕਿ ਚਾਂਦੀ ਦੀ ਕੀਮਤ ਰਿਕਾਰਡ ਉੱਚ ਪੱਧਰ ਦੇ ਕਰੀਬ ਬਣੀ ਹੋਈ ਹੈ। ਨਿਵੇਸ਼ਕਾਂ ਲਈ ਇਹ ਬਦਲਾਅ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਮਹੀਨੇ 'ਚ ਸੋਨੇ ਨੇ ਲਗਾਤਾਰ ਰਿਕਾਰਡ ਤੋੜੇ ਸਨ।
24, 22 ਅਤੇ 18 ਕੈਰੇਟ ਸੋਨੇ ਦੀਆਂ ਨਵੀਆਂ ਕੀਮਤਾਂ
ਸ਼ਨੀਵਾਰ ਨੂੰ 24 ਕੈਰੇਟ ਸੋਨਾ 540 ਰੁਪਏ ਸਸਤਾ ਹੋ ਕੇ 1,30,150 ਰੁਪਏ ਪ੍ਰਤੀ 10 ਗ੍ਰਾਮ 'ਤੇ ਦਰਜ ਹੋਇਆ। 100 ਗ੍ਰਾਮ ਸੋਨੇ ਦੀ ਕੀਮਤ 5,400 ਰੁਪਏ ਘੱਟ ਹੋ ਕੇ 1,01,500 ਰੁਪਏ ਹੋ ਗਈ। ਛੋਟੀ ਯੂਨਿਟਸ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ- 8 ਗ੍ਰਾਮ 432 ਰੁਪਏ ਘੱਟ ਹੋ ਕੇ 1,04 ਰੁਪਏ ਜਦੋਂਕਿ 1 ਗ੍ਰਾਮ ਦਾ ਭਾਅ 54 ਰੁਪਏ ਘੱਟ ਕੇ 13,015 ਰੁਪਏ ਹੋ ਗਿਆ।
22 ਕੈਰੇਟ ਸੋਨਾ ਵੀ ਸਸਤਾ ਹੋਇਆ। ਇਸਦਾ 10 ਗ੍ਰਾਮ ਭਾਅ 500 ਰੁਪਏ ਡਿੱਗ ਕੇ 1,19,300 ਰੁਪਏ ਅਤੇ 100 ਗ੍ਰਾਮ ਦੀ ਕੀਮਤ ਦੀ ਕੀਮਤ 5,000 ਰੁਪਏ ਘੱਟ ਹੋ ਕੇ 11,93,000 ਰੁਪਏ ਰਹਿ ਗਈ। 8 ਗ੍ਰਾਮ ਅਤੇ 1 ਗ੍ਰਾਮ ਦੇ ਰੋਟ ਵੀ 95,440 ਰੁਪਏ ਅਤੇ 11,930 ਰੁਪਏ 'ਤੇ ਆ ਗਏ।
18 ਕੈਰੇਟ ਸੋਨੇ 'ਚ ਵੀ ਲਗਾਤਾਰ ਗਿਰਾਵਟ ਰਹੀ। 10 ਗ੍ਰਾਮ ਦਾ ਭਾਅ 97,610 ਰੁਪਏ, 100 ਗ੍ਰਾਮ ਦੀ ਕੀਮਤ 9,76,100 ਰੁਪਏ, 8 ਗ੍ਰਾਮ ਦਾ ਭਾਅ 78,088 ਰੁਪਏ ਅਤੇ 1 ਗ੍ਰਾਮ ਦਾ ਰੇਟ 9,761 ਰੁਪਏ ਦਰਜ ਕੀਤਾ ਗਿਆ।
2025 'ਚ ਸੋਨੇ ਦਾ ਸ਼ਾਨਦਾਰ ਰਿਟਰਨ
ਵਰਲਡ ਗੋਲਡ ਕਾਊਂਸਲ (WGC) ਦੇ ਅਨੁਸਾਰ, ਸਾਲ 2025 ਸੋਨੇ ਲਈ ਇਤਿਹਾਸਕ ਸਾਬਿਤ ਹੋਇਆ ਹੈ। ਇਸ ਸਾਲ ਸੋਨਾ 50 ਤੋਂ ਵੱਧ ਵਾਰ ਆਲਟਾਈਮ ਹਾਈ 'ਤੇ ਪਹੁੰਚਿਆ ਅਤੇ ਨਵੰਬਰ ਦੇ ਅਖੀਰ ਤਕ 60 ਫੀਸਦੀ ਤੋਂ ਜ਼ਿਆਦਾ ਰਿਟਰਨ ਦਿੱਤਾ। ਪਿਛਲੇ ਹਫਤੇ ਦੌਰਾਨ ਕੀਮਤਾਂ 'ਚ ਤੇਜ਼ੀ ਨਾਲ ਉਤਾਰ-ਚੜਾਅ ਦੇਖਿਆ ਗਿਆ- 5 ਦਸੰਬਰ ਨੂੰ ਕੀਮਤਾਂ 10,300 ਰੁਪਏ ਵਧੀਆਂ, ਜਦੋਂਕਿ 4 ਦਸੰਬਰ ਨੂੰ 9,200 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ।
ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ
ਸੋਨੇ ਦੇ ਉਲਟ, 6 ਦਸੰਬਰ ਨੂੰ ਚਾਂਦੀ ਦੀਆਂ ਕੀਮਤਾਂ 'ਚ ਉਛਾਲ ਦੇਖਿਆ ਗਿਆ। 1 ਕਿਲੋਗ੍ਰਾਮ ਚਾਂਦੀ 3,000 ਰੁਪਏ ਵੱਧ ਕੇ 1,90,000 ਰੁਪਏ ਹੋ ਗਈ। 100 ਗ੍ਰਾਮ ਚਾਂਦੀ ਦਾ ਭਾਅ 19,000 ਰੁਪਏ ਅਤੇ 10 ਗ੍ਰਾਮ ਦਾ ਰੇਟ 1,900 ਰੁਪਏ, ਜਦੋਂਕਿ 1 ਗ੍ਰਾਮ ਚਾਂਦੀ 190 ਰੁਪਏ 'ਤੇ ਪਹੁੰਚ ਗਈ। ਇਸ ਹਫਤੇ ਚਾਂਦੀ ਨੇ ਸੋਨੇ ਨੂੰ ਪਿੱਛੇ ਛੱਡ ਦਿੱਤਾ, ਜਿੱਥੇ ਚਾਂਦੀ 'ਚ 1 ਫੀਸਦੀ ਜ਼ਿਆਦਾ ਦੀ ਤੇਜ਼ੀ, ਜਦੋਂਕਿ ਸੋਨੇ 'ਚ 0.41 ਫੀਸਦੀ ਦੀ ਗਿਰਾਵਟ ਦਰਜ ਹੋਈ।
Credit : www.jagbani.com