ਚੰਡੀਗੜ੍ਹ- ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੰਜਾਬ ਡੀਜੀਪੀ ਨੇ ਡੀਐੱਸਪੀ ਹੈੱਡਕੁਆਰਟਰ ਹੁਸ਼ਿਆਰਪੁਰ ਬਬਨਦੀਪ ਸਿੰਘ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਮਹੀਨੇ ਹੀ ਬਬਨਦੀਪ ਸਿੰਘ ਨੂੰ ਜਲੰਧਰ ਤੋਂ ਬਦਲ ਕੇ ਡੀਐੱਸਪੀ ਹੁਸ਼ਿਆਰਪੁਰ ਲਾਇਆ ਗਿਆ ਸੀ। ਜਾਰੀ ਹੁਕਮਾਂ ਵਿਚ ਰਾਜੀਵ ਗਾਂਧੀ ਯੂਨੀਵਰਸਿਟੀ ਵੱਲੋਂ ਮਿਲੀ ਸ਼ਿਕਾਇਤ ਦਾ ਹਵਾਲਾ ਦਿੱਤਾ ਗਿਆ ਹੈ।

Credit : www.jagbani.com