ਐਪਲ ਦੀ ਵੱਡੀ ਚਿਤਾਵਨੀ! ਤੁਰੰਤ ਬੰਦ ਕਰ ਦਿਓ Google Chrome ਤੇ Google ਐਪ ਦੀ ਵਰਤੋਂ

ਐਪਲ ਦੀ ਵੱਡੀ ਚਿਤਾਵਨੀ! ਤੁਰੰਤ ਬੰਦ ਕਰ ਦਿਓ Google Chrome ਤੇ Google ਐਪ ਦੀ ਵਰਤੋਂ

ਵੈੱਬ ਡੈਸਕ : ਐਪਲ (Apple) ਨੇ iPhone ਅਤੇ Mac ਯੂਜ਼ਰਸ ਲਈ ਇੱਕ ਮਹੱਤਵਪੂਰਨ ਚਿਤਾਵਨੀ ਜਾਰੀ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਗੂਗਲ ਕਰੋਮ (Google Chrome) ਬ੍ਰਾਊਜ਼ਰ ਅਤੇ ਗੂਗਲ ਐਪ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ। ਕੰਪਨੀ ਨੇ ਕਰੋੜਾਂ ਉਪਭੋਗਤਾਵਾਂ ਦੀ ਨਿੱਜਤਾ ਅਤੇ ਡਾਟਾ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ।

ਐਪਲ ਦਾ ਦਾਅਵਾ ਹੈ ਕਿ ਗੂਗਲ ਦੇ ਟੂਲ 'ਫਿੰਗਰਪ੍ਰਿੰਟਿੰਗ' (Fingerprinting) ਰਾਹੀਂ ਯੂਜ਼ਰਸ ਦੀ ਡਿਜੀਟਲ ਪਛਾਣ ਨੂੰ ਟਰੈਕ ਕਰਦੇ ਹਨ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਐਪਲ ਨੇ ਆਗਾਹ ਕੀਤਾ ਹੈ ਕਿ ਗੂਗਲ ਦੇ ਇਸ ਗੁਪਤ ਫਿੰਗਰਪ੍ਰਿੰਟਿੰਗ ਸਿਸਟਮ ਕਾਰਨ ਉਨ੍ਹਾਂ ਦੇ ਡਿਵਾਈਸ ਦੀ ਪਛਾਣ ਕਰਨਾ ਸੰਭਵ ਹੋ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਨੂੰ ਟਰੈਕ ਕੀਤਾ ਜਾ ਸਕਦਾ ਹੈ। ਫਿੰਗਰਪ੍ਰਿੰਟਿੰਗ ਰਾਹੀਂ ਫੋਨ ਦੇ ਕਈ ਡਾਟਾ ਨੂੰ ਜੋੜ ਕੇ ਇੱਕ ਸਥਾਈ ਡਿਜੀਟਲ ਪਛਾਣ ਬਣਾਈ ਜਾ ਸਕਦੀ ਹੈ।

ਐਪਲ ਨੇ ਇਸਦੇ ਬਦਲੇ ਸਫਾਰੀ (Safari) ਬ੍ਰਾਊਜ਼ਰ ਨੂੰ ਇੱਕ ਵਧੇਰੇ ਸੁਰੱਖਿਅਤ ਵਿਕਲਪ ਦੱਸਿਆ ਹੈ। ਐਪਲ ਦੇ ਅਨੁਸਾਰ, ਸਫਾਰੀ ਬ੍ਰਾਊਜ਼ਰ ਆਨਲਾਈਨ ਡਾਟਾ ਟਰੈਕਿੰਗ ਅਤੇ ਪ੍ਰਾਈਵੇਸੀ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ। ਸਫਾਰੀ ਸਾਰੇ ਡਿਵਾਈਸਾਂ ਨੂੰ ਇੱਕੋ ਜਿਹੀ ਪਛਾਣ ਵਿੱਚ ਦਿਖਾਉਂਦਾ ਹੈ, ਜਿਸ ਨਾਲ ਕਿਸੇ ਖਾਸ ਯੂਜ਼ਰ ਦੀ ਡਿਵਾਈਸ ਵੱਖਰੇ ਤੌਰ 'ਤੇ ਪਛਾਣ ਵਿੱਚ ਨਹੀਂ ਆਉਂਦੀ ਅਤੇ ਡਿਜੀਟਲ ਫਿੰਗਰਪ੍ਰਿੰਟ ਬਣਨ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ।

ਇਸ ਤੋਂ ਇਲਾਵਾ, ਰਿਪੋਰਟਾਂ ਵਿੱਚ ਗੂਗਲ ਕਰੋਮ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉਠਾਏ ਗਏ ਹਨ, ਖਾਸ ਕਰਕੇ AI-ਆਧਾਰਿਤ ਟਰੈਕਿੰਗ ਅਤੇ ਲੋਕੇਸ਼ਨ ਡਾਟਾ ਚੋਰੀ ਨੂੰ ਰੋਕਣ ਦੇ ਮਾਮਲਿਆਂ ਵਿੱਚ। ਦੱਸਿਆ ਗਿਆ ਹੈ ਕਿ ਗੂਗਲ ਨੇ ਕਥਿਤ ਤੌਰ 'ਤੇ ਡਾਟਾ ਫਿੰਗਰਪ੍ਰਿੰਟਿੰਗ ਰੋਕਣ ਵਾਲੇ ਕਈ ਨਿਯਮ ਹਟਾ ਦਿੱਤੇ ਸਨ, ਜਿਸ ਨਾਲ ਕੰਪਨੀ ਕਰੋਮ ਉਪਭੋਗਤਾਵਾਂ ਦਾ ਡਾਟਾ ਆਸਾਨੀ ਨਾਲ ਇਕੱਠਾ ਕਰ ਸਕਦੀ ਹੈ।

ਨਿੱਜਤਾ ਦੀ ਸੁਰੱਖਿਆ ਨੂੰ ਲੈ ਕੇ ਸਿਰਫ ਐਪਲ ਹੀ ਸਰਗਰਮ ਨਹੀਂ ਹੈ, ਮੋਜ਼ੀਲਾ (Mozilla) ਨੇ ਵੀ ਫਾਇਰਫਾਕਸ (Firefox) ਬ੍ਰਾਊਜ਼ਰ ਨੂੰ ਅਪਡੇਟ ਕੀਤਾ ਹੈ ਤਾਂ ਜੋ ਉਪਭੋਗਤਾਵਾਂ ਦੀ ਡਿਜੀਟਲ ਪਛਾਣ ਅਤੇ ਗਤੀਵਿਧੀਆਂ ਸੁਰੱਖਿਅਤ ਰਹਿ ਸਕਣ।

Credit : www.jagbani.com

  • TODAY TOP NEWS