ਨਵੀਂ ਦਿੱਲੀ (ਭਾਸ਼ਾ) - ਦਿੱਲੀ ਸਥਿਤ ਇਤਿਹਾਸਕ ਲਾਲ ਕਿਲਾ ਕੰਪਲੈਕਸ ਮੰਗਲਵਾਰ ਤੋਂ ਆਮ ਸੈਲਾਨੀਆਂ ਲਈ ਮੁੜ ਤੋਂ ਖੁੱਲ੍ਹ ਜਾਵੇਗਾ। ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ 17ਵੀਂ ਸਦੀ ਦਾ ਇਹ ਕਿਲਾ 5 ਦਸੰਬਰ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।
ਲਾਲ ਕਿਲੇ ’ਚ 8 ਤੋਂ 13 ਦਸੰਬਰ ਤੱਕ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਹਿਫਾਜ਼ਤ ਸਬੰਧੀ ਅੰਤਰ-ਸਰਕਾਰੀ ਕਮੇਟੀ ਦਾ 20ਵਾਂ ਇਜਲਾਸ ਆਯੋਜਿਤ ਕੀਤਾ ਗਿਆ ਸੀ। ਪੁਰਾਣੀ ਦਿੱਲੀ ’ਚ ਸਥਿਤ ਮੁਗਲ ਕਾਲ ਦੀ ਇਹ ਸਮਾਰਕ ਇਕ ਲੋਕਪ੍ਰਿਯ ਸੈਰ-ਸਪਾਟੇ ਵਾਲੀ ਥਾਂ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ’ਚ ਸੈਲਾਨੀ ਆਉਂਦੇ ਹਨ।
Credit : www.jagbani.com