ਪੰਜਾਬ 'ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ

ਪੰਜਾਬ 'ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ

ਲੁਧਿਆਣਾ : ਨਕਲੀ ਵੀ. ਆਈ. ਪੀ. ਵਾਲਿਆਂ ਦੀ ਹੁਣ ਸ਼ਾਮਤ ਆ ਗਈ ਹੈ। ਹੁਣ ਜੇਕਰ ਤੁਸੀਂ ਆਪਣੇ ਵਾਹਨਾਂ ’ਤੇ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਗੈਰ-ਕਾਨੂੰਨੀ ਢੰਗ ਨਾਲ ਲਾਉਂਦੇ ਹੋ ਤਾਂ ਤੁਹਾਨੂੰ ਟ੍ਰੈਫਿਕ ਪੁਲਸ ਦੁਆਰਾ ਚਲਾਨ ਕੀਤਾ ਜਾਵੇਗਾ। ਇਹ ਲਾਈਟਾਂ ਸਿਰਫ਼ ਪੁਲਸ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਾਹਨਾਂ ’ਤੇ ਹੀ ਮਨਜ਼ੂਰ ਹੈ। ਜਿਹੜੇ ਲੋਕ ਆਪਣੇ ਵਾਹਨਾਂ ’ਤੇ ਅਜਿਹੀਆਂ ਫਲੈਸ਼ਿੰਗ ਲਾਈਟਾਂ ਲਾ ਕੇ ਨਕਲੀ ਵੀ. ਆਈ. ਪੀ. ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਪੁਲਸ ਵੱਲੋਂ ਖਾਸ ਤੌਰ 'ਤੇ ਫੜਿਆ ਜਾਵੇਗਾ। ਧਿਆਨਦੇਣ ਯੋਗ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕ ਮਹਿੰਗੀਆਂ ਕਾਰਾਂ ਅਤੇ ਐੱਸ. ਯੂ. ਵੀ. ’ਤੇ ਲਾਲ ਅਤੇ ਨੀਲੀਆਂ ਲਾਈਟਾਂ ਲਾ ਕੇ ਆਪਣੇ ਆਪ ਨੂੰ ਵੀ. ਆਈ. ਪੀ. ਵਜੋਂ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਜਨਤਾ ’ਚ ਭੰਬਲਭੂਸਾ ਪੈਦਾ ਹੁੰਦਾ ਹੈ ਅਤੇ ਆਵਾਜਾਈ ਵਿਚ ਵਿਘਨ ਪੈਂਦਾ ਹੈ।

ਮੋਟਰ ਵਾਹਨ ਨਿਯਮਾਂ ਅਨੁਸਾਰ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਦੀ ਵਰਤੋਂ ਸਿਰਫ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰਤ ਸਰਕਾਰੀ ਅਧਿਕਾਰੀਆਂ ਨਾਲ ਸਬੰਧਤ ਵਾਹਨਾਂ ਲਈ ਹੀ ਆਗਿਆ ਹੈ। ਕਿਸੇ ਵੀ ਨਿੱਜੀ ਵਾਹਨ ’ਤੇ ਇਨ੍ਹਾਂ ਲਾਈਟਾਂ ਦੀ ਵਰਤੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨੀ ਜਾਂਦੀ ਹੈ।

ਕਿਹੜੇ ਵਾਹਨਾਂ ਦੀ ਇਜਾਜ਼ਤ ਹੈ

ਇਨ੍ਹਾਂ ਲਾਈਟਾਂ ਦਾ ਇਜਾਜ਼ਤ ਸਿਰਫ ਪੁਲਸ ਵਾਹਨ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰਤ ਐਮਰਜੈਂਸੀ ਸਰਕਾਰੀ ਵਾਹਨ 'ਤੇ ਇਸ ਦੀ ਇਜਾਜ਼ਤ ਹੈ। 

ਪਹਿਲਾਂ ਕੀਤਾ ਜਾਗਰੂਕ, ਹੁਣ ਕੀਤੇ ਗਏ ਚਲਾਨ ਜਾਰੀ : ਏ. ਸੀ. ਪੀ. ਗੁਰਦੇਵ ਸਿੰਘ

ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਪੁਲਸ, ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਾਹਨ ਹੀ ਲਾਲ ਅਤੇ ਨੀਲੀਆਂ ਫਲੈਸ਼ਰ ਲਾਈਟਾਂ ਦੀ ਵਰਤੋਂ ਕਰ ਸਕਦੇ ਹਨ। ਜੇਕਰ ਕੋਈ ਇਨ੍ਹਾਂ ਲਾਈਟਾਂ ਦੀ ਗੈਰ-ਕਾਨੂੰਨੀ ਵਰਤੋਂ ਕਰਦਾ ਹੈ ਤਾਂ ਧਾਰਾ 177 ਦੇ ਤਹਿਤ ਪਹਿਲੇ ਅਪਰਾਧ ਲਈ 500 ਰੁਪਏ ਅਤੇ ਬਾਅਦ ਦੇ ਅਪਰਾਧਾਂ ਲਈ 1500 ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਹਾਲਾਂਕਿ ਜੇਕਰ ਧਾਰਾ 190(2) ਦੇ ਤਹਿਤ ਚਲਾਨ ਜਾਰੀ ਕੀਤਾ ਜਾਂਦਾ ਹੈ ਤਾਂ ਪਹਿਲੇ ਅਪਰਾਧ ਲਈ 5000 ਰੁਪਏ ਅਤੇ ਦੂਜੇ ਅਪਰਾਧ ਲਈ 10,000 ਰੁਪਏ ਦਾ ਜੁਰਮਾਨਾ ਹੈ। ਟ੍ਰੈਫਿਕ ਪੁਲਸ ਨੇ ਪਹਿਲਾਂ ਜਨਤਾ ’ਚ ਜਾਗਰੂਕਤਾ ਪੈਦਾ ਕੀਤੀ ਹੈ। ਇਸ ਦੇ ਬਾਵਜੂਦ ਸੁਧਾਰ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS