ਜਲੰਧਰ- ਜਲੰਧਰ ਵਿਚ ਨਕੋਦਰ ਰੋਡ 'ਤੇ ਜਾਅਲੀ ਨਾਕਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਉਥੇ ਹੀ ਇਕ ਪੀ. ਏ. ਪੀ. ਵਿਚ ਤਾਇਨਾਤ ਕਰਮਚਾਰੀ ਨੂੰ ਫਰਜ਼ੀ ਨਾਕਾ ਲਗਾ ਕੇ ਲੋਕਾਂ ਤੋਂ ਪੈਸੇ ਲੈਣ ਨੂੰ ਲੈ ਕੇ ਭਾਰੀ ਹੰਗਾਮਾ ਹੋ ਗਿਆ। ਲਾਂਬੜਾ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ। ਸਿਵਲ ਵਰਦੀ 'ਚ ਇਕ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਪੀ. ਏ. ਪੀ. 'ਚ ਤਾਇਨਾਤ ਸੀ, ਜਦਕਿ ਨੌਜਵਾਨ ਦਾ ਸਾਥੀ ਆਈ-20 ਕਾਰ ਵਿੱਚ ਭੱਜ ਗਿਆ। ਪ੍ਰਵਾਸੀ ਵਿਅਕਤੀ ਨੇ ਦੱਸਿਆ ਨਾਕਾ ਲਗਾ ਕੇ ਉਸ ਕੋਲੋਂ 700 ਰੁਪਏ ਮੰਗੇ ਜਾ ਰਹੇ ਸਨ। ਪ੍ਰਵਾਸੀ ਨੇ ਕਿਹਾ ਕਿ ਉਸ ਦੇ ਦਸਤਾਵੇਜ਼ ਵੀ ਖੰਗਾਲੇ ਗਏ ਸਨ।

ਭਾਰੀ ਹੰਗਾਮਾ ਹੋਣ ਤੋਂ ਬਾਅਦ ਨੌਜਵਾਨ ਮੂੰਹ ਲਕਾਉਂਦਾ ਵਿਖਾਈ ਦਿੱਤਾ। ਘਟਨਾ ਦੌਰਾਨ ਵਿਅਕਤੀ ਪਹਿਲਾਂ ਗਲਤੀ ਮੰਨ ਰਿਹਾ ਸੀ ਅਤੇ ਬਾਅਦ ਵਿਚ ਕਹਿਣ ਲੱਗਾ ਕਿ ਬਾਈਕ ਮਾਰ ਕੇ ਵਿਅਕਤੀ ਭੱਜ ਗਿਆ, ਉਸ ਨੂੰ ਫੜਨ ਲਿਆ ਉਹ ਆਇਆ ਸੀ। ਨੌਜਵਾਨ ਵੱਲੋਂ ਝੂਠ ਬੋਲਣ 'ਤੇ ਲੋਕ ਭੜਕ ਗਏ ਅਤੇ ਉਸ ਦੇ ਬਾਅਦ ਨੌਜਵਾਨ ਮੂੰਹ ਲਕਾਉਣ ਲੱਗਾ।

ਨਿਹੰਗ ਸਿੰਘ ਨੇ ਕਿਹਾ ਕਿ ਨੌਜਵਾਨ ਡਰਾਈਵਰਾਂ ਤੋਂ ਦਸਤਾਵੇਜ਼ ਚੈੱਕ ਕਰ ਰਿਹਾ ਸੀ ਅਤੇ ਜਾਅਲੀ ਨਾਕੇ 'ਤੇ ਉਨ੍ਹਾਂ ਤੋਂ ਪੈਸੇ ਮੰਗ ਰਿਹਾ ਸੀ। ਉਸ ਨੇ ਕਿਹਾ ਕਿ ਉਸ ਕੋਲ ਸਾਰੇ ਦਸਤਾਵੇਜ਼ ਹਨ। ਹਾਲਾਂਕਿ ਉਸ ਨੂੰ ਵੀ ਇਕ ਜਾਅਲੀ ਨਾਕੇ 'ਤੇ ਰੋਕ ਕੇ ਦਸਤਾਵੇਜ਼ ਮੰਗੇ ਗਏ ਸਨ ਫਿਰ ਉਸ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com