25 ਲੱਖ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, CBSE 10ਵੀਂ ਜਮਾਤ ਦਾ ਜਾਣੋ ਕਦੋਂ ਆ ਰਿਹਾ Result

25 ਲੱਖ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, CBSE 10ਵੀਂ ਜਮਾਤ ਦਾ ਜਾਣੋ ਕਦੋਂ ਆ ਰਿਹਾ Result

ਲੁਧਿਆਣਾ : ਸੀ. ਬੀ. ਐੱਸ. ਈ. ਬੋਰਡ ਦੀ 10ਵੀਂ ਜਮਾਤ ਦੇ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪ੍ਰੀਖਿਆ ਨਤੀਜੇ 17 ਅਪ੍ਰੈਲ ਤੋਂ ਬਾਅਦ ਕਿਸੇ ਵੀ ਸਮੇਂ ਐਲਾਨ ਕੀਤੇ ਜਾ ਸਕਦੇ ਹਨ। ਬੋਰਡ ਦੇ ਵੱਖ-ਵੱਖ ਰੀਜ਼ਨਾਂ ਵਿਚਕਾਰ ਨਤੀਜਿਆਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇੰਟਰਨਲ ਅਸੈੱਸਮੈਂਟ ਦੇ ਅੰਕ 17 ਅਪ੍ਰੈਲ ਤੱਕ ਪੋਰਟਲ ’ਤੇ ਅਪਲੋਡ ਕਰ ਦੇਣ। ਇਸ ਪ੍ਰਕਿਰਿਆ ਦੇ ਪੂਰੇ ਹੁੰਦੇ ਹੀ ਨਤੀਜਿਆਂ ਦਾ ਬਟਨ ਕਦੇ ਵੀ ਦਬਾਇਆ ਜਾ ਸਕਦਾ ਹੈ। ਹਾਲਾਂਕਿ, 12ਵੀਂ ਦੇ ਨਤੀਜੇ ਅਜੇ ਮਈ ਦੇ ਦੂਜੇ ਹਫ਼ਤੇ ’ਚ ਹੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਅਜੇ ਕਈ ਵਿਸ਼ਿਆਂ ਦੇ ਪੇਪਰ ਚੈੱਕ ਹੋਣੇ ਬਾਕੀ ਹਨ। 10ਵੀਂ ਦੇ ਨਤੀਜਿਆਂ ਨੂੰ ਲੈ ਕੇ ਡਿਜੀਲਾਕਰ ’ਤੇ ਇਕ ਵੱਡਾ ਅਪਡੇਟ ਆਇਆ ਹੈ, ਜਿਸ ਅਨੁਸਾਰ ਨਤੀਜੇ ਜਲਦ ਹੀ ਜਾਰੀ ਹੋਣ ਵਾਲੇ ਹਨ, ਜਿਨ੍ਹਾਂ ਵਿਦਿਆਰਥੀਆਂ ਦੀ ਅਪਾਰ ਆਈ. ਡੀ. ਸੀ. ਬੀ. ਐੱਸ. ਈ. ਰਿਕਾਰਡ ਨਾਲ ਲਿੰਕ ਹੈ, ਉਹ ਡਿਜੀਲਾਕਰ ਦੇ ‘ਇਸ਼ੂਡ ਡਾਕੂਮੈਂਟ’ ਸੈਕਸ਼ਨ ’ਚ ਆਪਣਾ ਨਤੀਜਾ ਦੇਖ ਸਕਣਗੇ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਆਧਾਰ ਕਾਰਡ ਨੰਬਰ ਰਾਹੀਂ ਲਾਗਇਨ ਕਰਨਾ ਹੋਵੇਗਾ, ਜਿਨ੍ਹਾਂ ਕੋਲ ਅਪਾਰ ਆਈ. ਡੀ. ਨਹੀਂ ਹੈ, ਉਨ੍ਹਾਂ ਨੂੰ ਆਪਣਾ ਅਕਾਊਂਟ ਬਣਾਉਣਾ ਹੋਵੇਗਾ।

ਸਮੇਂ ਤੋਂ ਪਹਿਲਾਂ ਕਿਉਂ ਆ ਰਹੇ ਹਨ ਨਤੀਜੇ?

ਇਸ ਸਾਲ ਨਤੀਜੇ ਜਲਦ ਜਾਰੀ ਹੋਣ ਦਾ ਮੁੱਖ ਕਾਰਨ ਸੀ. ਬੀ. ਐੱਸ. ਈ. ਦਾ ਨਵਾਂ ਦੋ-ਪੜਾਵੀ ਪ੍ਰੀਖਿਆ ਮਾਡਲ ਹੈ। ਸੈਸ਼ਨ-1 ਦੇ ਨਤੀਜਿਆਂ ਤੋਂ ਬਾਅਦ, ਜੋ ਵਿਦਿਆਰਥੀ ਆਪਣੇ ਨੰਬਰਾਂ ਤੋਂ ਖੁਸ਼ ਨਹੀਂ ਹੋਣਗੇ, ਉਨ੍ਹਾਂ ਨੂੰ 15 ਮਈ ਤੋਂ ਹੋਣ ਵਾਲੇ ਸੈਸ਼ਨ-2 ’ਚ ਸੁਧਾਰ ਦਾ ਮੌਕਾ ਮਿਲੇਗਾ। ਵਿਦਿਆਰਥੀ ਵੱਧ ਤੋਂ ਵੱਧ 3 ਵਿਸ਼ਿਆਂ ’ਚ ਦੁਬਾਰਾ ਪ੍ਰੀਖਿਆ ਦੇ ਸਕਣਗੇ। ਇਸੇ ਕਾਰਨ ਬੋਰਡ ’ਤੇ ਨਤੀਜੇ ਜਲਦ ਐਲਾਨ ਕਰਨ ਦਾ ਦਬਾਅ ਹੈ ਤਾਂ ਜੋ ਵਿਦਿਆਰਥੀਆਂ ਨੂੰ ਤਿਆਰੀ ਲਈ ਸਮਾਂ ਮਿਲ ਸਕੇ।

25 ਲੱਖ ਵਿਦਿਆਰਥੀਆਂ ਦੀ ਕਿਸਮਤ ਦਾ ਫ਼ੈਸਲਾ

ਇਸ ਸਾਲ 10ਵੀਂ ਜਮਾਤ ਦੇ ਲਗਭਗ 25 ਲੱਖ ਵਿਦਿਆਰਥੀ ਆਪਣੇ ਸਕੋਰ ਕਾਰਡ ਦੀ ਉਡੀਕ ਕਰ ਰਹੇ ਹਨ। 10ਵੀਂ ਦੀਆਂ ਪ੍ਰੀਖਿਆਵਾਂ 11 ਮਾਰਚ ਨੂੰ ਹੀ ਮੁਕੰਮਲ ਹੋ ਗਈਆਂ ਸਨ ਅਤੇ ਉੱਤਰ-ਪੱਤਰੀਆਂ ਦਾ ਮੁਲਾਂਕਣ ਵੀ ਪੂਰਾ ਹੋ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 

Credit : www.jagbani.com

  • TODAY TOP NEWS