ਵਿਸਾਖੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਬਿਆਸ ਦਰਿਆ ’ਚ ਨਹਾਉਣ ਗਏ ਚਾਚਾ-ਭਤੀਜੇ ਦੀ ਡੁੱਬਣ ਕਾਰਨ ਮੌਤ

ਵਿਸਾਖੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਬਿਆਸ ਦਰਿਆ ’ਚ ਨਹਾਉਣ ਗਏ ਚਾਚਾ-ਭਤੀਜੇ ਦੀ ਡੁੱਬਣ ਕਾਰਨ ਮੌਤ

ਸੁਲਤਾਨਪੁਰ ਲੋਧੀ/ਨਡਾਲਾ (ਧੀਰ, ਸ਼ਰਮਾ)-ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ’ਤੇ ਬਿਆਸ ਦਰਿਆ ਵਿਚ ਨਹਾਉਣ ਗਏ ਚਾਚੇ-ਭਤੀਜੇ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਸ ਨਾਲ ਪਿੰਡ ਬੁਤਾਲਾ ਅਤੇ ਆਸ-ਪਾਸ ਦੇ ਇਲਾਕੇ ’ਚ ਗਹਿਰਾ ਸੋਗ ਪਸਰ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਢਿੱਲਵਾਂ ਦੇ ਮੁਖੀ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਇਤਲਾਹ ਮਿਲੀ ਕਿ ਮੰਡ ਬੁਤਾਲਾ ਅਤੇ ਚੱਕੋਕੀ ਵਿਚਕਾਰ ਬਿਆਸ ਦਰਿਆ ਵਿਚ ਨਹਾਉਣ ਦੌਰਾਨ ਦੋ ਨੌਜਵਾਨ ਡੁੱਬ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਨਹਾਉਂਦੇ ਸਮੇਂ ਭਤੀਜੇ ਦਾ ਪੈਰ ਫਿਸਲਣ ਕਾਰਨ ਹਾਦਸਾ ਵਾਪਰਿਆ। ਪਾਣੀ ਵਿਚ ਡੁੱਬਦਾ ਵੇਖ ਭਤੀਜੇ ਨੂੰ ਬਚਾਉਣ ਲਈ ਚਾਚੇ ਨੇ ਵੀ ਪਾਣੀ ਵਿਚ ਛਾਲ ਮਾਰੀ ਅਤੇ ਦੋਵੇਂ ਡੂੰਘੇ ਪਾਣੀ ਵਿਚ ਜਾ ਡੁੱਬੇ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਐੱਨ. ਡੀ. ਆਰ. ਐੱਫ਼. ਅਤੇ ਗੋਤਾਖੋਰਾਂ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਗਿਆ।

PunjabKesari

ਬਚਾਅ ਟੀਮਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਲਗਭਗ ਸਾਢੇ 3 ਘੰਟਿਆਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਦਰਿਆ ਵਿਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਰਮਨਦੀਪ ਸਿੰਘ (22) ਪੁੱਤਰ ਬੂਟਾ ਸਿੰਘ ਅਤੇ ਗੁਰਦੇਵ ਸਿੰਘ (30) ਪੁੱਤਰ ਤਰਸੇਮ ਸਿੰਘ, ਵਾਸੀ ਪਿੰਡ ਬੁਤਾਲਾ ਵਜੋਂ ਹੋਈ ਹੈ। ਪੁਲਸ ਮੁਤਾਬਕ ਦੋਵੇਂ ਆਪਸ ਵਿਚ ਚਾਚਾ-ਭਤੀਜਾ ਸਨ। ਪੁਲਸ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS