ਪੰਜਾਬ ਦੇ ਵਿਅਕਤੀ ਦੀ ਨਾਇਜੀਰੀਆ 'ਚ ਹੋਈ ਮੌਤ, ਰੋਜ਼ੀ-ਰੋਟੀ ਦੀ ਭਾਲ 'ਚ ਗਿਆ ਸੀ ਵਿਦੇਸ਼

ਪੰਜਾਬ ਦੇ ਵਿਅਕਤੀ ਦੀ ਨਾਇਜੀਰੀਆ 'ਚ ਹੋਈ ਮੌਤ, ਰੋਜ਼ੀ-ਰੋਟੀ ਦੀ ਭਾਲ 'ਚ ਗਿਆ ਸੀ ਵਿਦੇਸ਼

ਹਾਜੀਪੁਰ: ਉਪ-ਮੰਡਲ ਮੁਕੇਰੀਆਂ ਅਧੀਨ ਆਉਂਦੇ ਪਿੰਡ ਆਦਰਸ਼ ਨਗਰ (ਗੇਰਾ) ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਰਿਵਾਰ ਲਈ ਨਾਇਜੀਰੀਆ ਵਿਚ ਰੋਜ਼ੀ-ਰੋਟੀ ਕਮਾਉਣ ਗਏ ਇਕ ਵਿਅਕਤੀ ਦੀ ਮੌਤ ਦਾ ਦੁਖਦਾਈ ਸਮਾਚਾਰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਆਦਰਸ਼ ਨਗਰ (ਗੇਰਾ) ਨਿਵਾਸੀ ਰਵਿੰਦਰ ਸਿੰਘ (52) ਪੁੱਤਰ ਰਤਨ ਚੰਦ, ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਅਤੇ ਪਾਲਣ-ਪੋਸ਼ਣ ਲਈ ਨਾਇਜੀਰੀਆ ਗਏ ਹੋਏ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਵਿੰਦਰ ਸਿੰਘ ਦੀ ਅਚਾਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਰੋਂਦਾ-ਵਿਲਕਦਾ ਛੱਡ ਗਏ ਹਨ। 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਆਖ਼ਰੀ ਵਾਰ 25 ਜੂਨ 2025 ਨੂੰ ਛੁੱਟੀ ਕੱਟ ਕੇ ਗਏ ਸਨ, ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਮੁਲਾਕਾਤ ਉਨ੍ਹਾਂ ਨਾਲ ਆਖ਼ਰੀ ਹੋਵੇਗੀ। ਮਿਲੀ ਜਾਣਕਾਰੀ ਅਨੁਸਾਰ, ਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨਾਇਜੀਰੀਆ ਤੋਂ ਦਿੱਲੀ ਪਹੁੰਚ ਚੁੱਕੀ ਹੈ ਅਤੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਗੇਰਾ ਪਹੁੰਚ ਜਾਵੇਗੀ। ਪਰਿਵਾਰ ਵੱਲੋਂ ਅੰਤਿਮ ਦਰਸ਼ਨਾਂ ਉਪਰੰਤ, ਸਥਾਨਕ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੂਰੇ ਪਿੰਡ ਵਿਚ ਇਸ ਖ਼ਬਰ ਨਾਲ ਸੋਗ ਦਾ ਮਾਹੌਲ ਹੈ ਅਤੇ ਹਰ ਕੋਈ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਿਹਾ ਹੈ।

Credit : www.jagbani.com

  • TODAY TOP NEWS