ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ ਬੱਕਰੀ' ਨੇ ਮਚਾਇਆ ਹੁੜਦੰਗ

ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ ਬੱਕਰੀ' ਨੇ ਮਚਾਇਆ ਹੁੜਦੰਗ

ਜਲੰਧਰ- ਪਿੰਕੂ ਟੀ.ਵੀ. ਵੱਲੋਂ ਇਕ ਹੋਰ ਬਹੁਤ ਹੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ 'ਚ ਇਕ 'ਭੋਲੀ ਬੱਕਰੀ' ਦਾ ਹੁੜਦੰਗ ਦਿਖਾਇਆ ਗਿਆ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਕਰੀ ਕਿਵੇਂ ਮਾਲਕ ਦੀ ਮਿਹਨਤ 'ਤੇ ਪਾਣੀ ਫੇਰ ਦਿੰਦੀ ਹੈ। ਮਾਲਕ ਨੇ ਆਪਣੇ ਬਗੀਚੇ 'ਚ ਖੀਰੇ ਅਤੇ ਤੋਰੀ ਦੀਆਂ ਵੇਲਾਂ ਲਗਾਈਆਂ ਸਨ, ਜੋ ਬਹੁਤ ਹੀ ਸੁੰਦਰ ਅਤੇ ਹਰੀਆਂ-ਭਰੀਆਂ ਸਨ ਪਰ ਘਰ ਵਿਚ ਰੱਖੀ ਇਕ 'ਭੋਲੀ ਬੱਕਰੀ' ਨੇ ਬਿਨਾਂ ਕਿਸੇ ਡਰ ਦੇ ਸਾਰੀਆਂ ਵੇਲਾਂ ਦੇ ਪੱਤੇ ਖਾ ਲਏ। ਮਾਲਕ ਦੇ ਵੇਖਦੇ ਹੀ ਵੇਖਦੇ ਬੱਕਰੀ ਬੜੀ ਤੇਜ਼ੀ ਨਾਲ ਕਾਫੀ ਨੁਕਸਾਨ ਕਰ ਜਾਂਦੀ ਹੈ ਅਤੇ ਮਾਲਕ ਉਸ ਨੂੰ ਰੋਕਣ ਵਿੱਚ ਅਸਫ਼ਲ ਰਿਹਾ।

PunjabKesari

ਇਸ ਦੇ ਬਾਅਦ ਮਾਲਕ ਬਹੁਤ ਚਿੰਤਾ ਵਿਚ ਆ ਜਾਂਦਾ ਅਤੇ ਬੱਕਰੀ ਨੂੰ ਸਬਜ਼ੀਆਂ ਦੀਆਂ ਵੇਲਾਂ ਤੋਂ ਦੂਰ ਰੱਖਣ ਲਈ ਇਕ ਨਵੀਂ ਯੋਜਨਾ ਬਣਾਉਂਦਾ ਹੈ। ਉਹ ਹੁਣ ਬੱਕਰੀ ਲਈ ਬਾਹਰੋਂ ਹਰਾ ਚਾਰਾ ਲੈ ਕੇ ਆਉਂਦਾ ਹੈ ਤਾਂ ਜੋ ਬੱਕਰੀ ਨੂੰ ਰਜਾ ਕੇ ਵੇਲਾਂ ਤੋਂ ਦੂਰ ਰੱਖਿਆ ਜਾ ਸਕੇ।

PunjabKesari

ਮਾਲਕ ਨੇ ਮਜ਼ਾਕੀਆ ਅੰਦਾਜ਼ 'ਚ ਬੱਕਰੀ ਨੂੰ ਕਿਹਾ ਕਿ ਜੇ ਉਹ ਪੱਠੇ ਖਾ ਕੇ ਵੀ ਨਾ ਸੁਧਰੀ ਤਾਂ ਉਸ ਨੂੰ ਸਖ਼ਤ ਸਬਕ ਸਿਖਾਇਆ ਜਾਵੇਗਾ। ਇਸ ਮਗਰੋਂ ਜਦੋਂ ਬੱਕਰੀ ਵੇਲਾਂ ਖਾਣ ਤੋਂ ਬਾਜ਼ ਆ ਜਾਂਦੀ ਹੈ ਤਾਂ ਮਾਲਕ ਦੀਆਂ ਵੇਲਾਂ 'ਤੇ ਖੀਰੇ ਤੇ ਤੋਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਉਹ ਬਾਅਦ 'ਚ ਬੜੇ ਮਜ਼ੇ ਨਾਲ ਖਾਂਦਾ ਹੈ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS