ਕਿਸਾਨ ਅੰਦੋਲਨ ’ਤੇ ਪਹਿਲੀ ਵਾਰ ਬੋਲੇ ਵਿਰਾਟ ਕੋਹਲੀ, ਟਵੀਟ ਕਰ ਆਖੀ ਇਹ ਗੱਲ

ਕਿਸਾਨ ਅੰਦੋਲਨ ’ਤੇ ਪਹਿਲੀ ਵਾਰ ਬੋਲੇ ਵਿਰਾਟ ਕੋਹਲੀ, ਟਵੀਟ ਕਰ ਆਖੀ ਇਹ ਗੱਲ

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦਿੱਲੀ ਸਰਹੱਦ ’ਤੇ ਪਿਛਲੇ ਕਾਫ਼ੀ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਦੌਰਾਨ ਕਿਹਾ ਕਿ ਇਹ ਇਕਜੁੱਟ ਰਹਿਣ ਦਾ ਸਮਾਂ ਹੈ। ਦਿੱਲੀ ਦੀ ਗਾਜ਼ੀਪੁਰ ਸਰਹੱਦ, ਸਿੰਘੂ ਸਰਹੱਦ ਅਤੇ ਟਿੱਕਰੀ ਸਰਹੱਦ ’ਤੇ ਕਿਸਾਨਾਂ ਦੀ ਭੀੜ ਲਗਾਤਾਰ ਵੱਧ ਰਹੀ ਹੈ ਪਰ ਵਿਰਾਟ ਨੇ ਉਮੀਦ ਜਤਾਈ ਕਿ ਸਾਰੇ ਪੱਖ ਸ਼ਾਂਤੀ ਨਾਲ ਇਸ ਮਸਲੇ ਦਾ ਹੱਲ ਕੱਢਣਗੇ।

ਵਿਰਾਟ ਨੇ ਟਵੀਟ ਕਰਦੇ ਹੋਏ ਲਿਖਿਆ, ‘ਅਸਹਿਮਤੀ ਦੇ ਇਸ ਸਮੇਂ ਵਿਚ ਅਸੀਂ ਸਾਰੇ ਇਕਜੁੱਟ ਰਹੀਏ। ਕਿਸਾਨ ਸਾਡੇ ਦੇਸ਼ ਦਾ ਇਕ ਅਭਿੰਨ ਹਿੱਸਾ ਹਨ ਅਤੇ ਮੈਨੂੰ ਯਕੀਨ ਹੈ ਕਿ ਸਾਰੇ ਪੱਖਾਂ ਵਿਚਾਲੇ ਦੋਸਤਾਨਾ ਹੱਲ ਨਿਕਲ ਜਾਏਗਾ ਤਾਂ ਕਿ ਸ਼ਾਂਤੀ ਹੋਵੇ ਅਤੇ ਸਾਰੇ ਮਿਲ ਕੇ ਅੱਗੇ ਵੱਧ ਸਕੀਏ।’

ਦੱਸ ਦੇਈਏ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਧਰਨਾ ਅੱਜ 71ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ।

Credit: www.jagbani.com

  • TODAY TOP NEWS