ਕਿੰਗਜ਼ ਇਲੈਵਨ ਪੰਜਾਬ ਨੇ ਬਦਲਿਆ ਨਾਮ, ਹੁਣ IPL ’ਚ ਇਸ ਨਾਂ ਦੇ ਨਾਲ ਉਤਰੇਗੀ

ਕਿੰਗਜ਼ ਇਲੈਵਨ ਪੰਜਾਬ ਨੇ ਬਦਲਿਆ ਨਾਮ, ਹੁਣ IPL ’ਚ ਇਸ ਨਾਂ ਦੇ ਨਾਲ ਉਤਰੇਗੀ

ਨਵੀਂ ਦਿੱਲੀ- ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਨਾਮ ਬਦਲ ਲਿਆ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ’ਚ ਇਹ ਪੰਜਾਬ ਕਿੰਗਜ਼ ਦੀ ਟੀਮ ਨਾਲ ਉਤਰੇਗੀ। ਕਿੰਗਜ਼ ਇਲੈਵਨ ਪੰਜਾਬ ਆਈ. ਪੀ. ਐੱਲ. ਦੀਆਂ ਉਨ੍ਹਾਂ ਅੱਠ ਟੀਮਾਂ ’ਚੋਂ ਹੈ, ਜਿਸ ਨੇ ਯੂ. ਏ. ਈ. ’ਚ ਪਿਛਲਾ ਸੈਸ਼ਨ ਖੇਡਿਆ ਸੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਟੀਮ ਲੰਬੇ ਸਮੇਂ ਤੋਂ ਨਾਂ ਬਦਲਣ ਦੀ ਸੋਚ ਰਹੀ ਸੀ ਅਤੇ ਲੱਗਿਆ ਕਿ ਇਸ ਆਈ. ਪੀ. ਐੱਲ. ਤੋਂ ਪਹਿਲਾਂ ਇਹ ਕਰਨਾ ਸਹੀ ਹੋਵੇਗਾ।

ਇਹ ਅਚਾਨਕ ਲਿਆ ਗਿਆ ਫੈਸਲਾ ਨਹੀਂ ਹੈ। ਮੋਹਿਤ ਬਰਮਨ, ਨੇਸ ਵਾਡੀਆ, ਪਿ੍ਰਟੀ ਜ਼ਿੰਟਾ ਅਤੇ ਕਰਨ ਪਾਲ ਦੀ ਟੀਮ ਹੁਣ ਤੱਕ ਇਕ ਵਾਰ ਵੀ ਆਈ. ਪੀ. ਐੱਲ. ਨਹੀਂ ਜਿੱਤ ਸਕੀ ਹੈ। ਟੀਮ ਇਕ ਵਾਰ ਉਪ ਜੇਤੂ ਰਹੀ ਹੈ ਅਤੇ ਇਕ ਵਾਰ ਤੀਜੇ ਸਥਾਨ ’ਤੇ ਰਹੀ। ਅਗਲਾ ਆਈ. ਪੀ. ਐੱਲ. ਅਪ੍ਰੈਲ ’ਚ ਸ਼ੁਰੂ ਹੋਵੇਗਾ ਅਤੇ ਉਸਦੇ ਲਈ ਨਿਲਾਮੀ ਵੀਰਵਾਰ ਨੂੰ ਹੋਣੀ ਹੈ।

  • TODAY TOP NEWS