ਸ਼ਰਮਨਾਕ ! ਦਿਓਰ ਨਾਲ ਮਿਲ ਭਰਜਾਈ ਨੇ ਚਾੜ੍ਹਿਆ ਚੰਨ, ਭਾਲ ''ਚ ਪੁਲਸ

ਸ਼ਰਮਨਾਕ ! ਦਿਓਰ ਨਾਲ ਮਿਲ ਭਰਜਾਈ ਨੇ ਚਾੜ੍ਹਿਆ ਚੰਨ, ਭਾਲ ''ਚ ਪੁਲਸ

ਬਟਾਲਾ /ਅੱਚਲ ਸਾਹਿਬ - ਨਜ਼ਦੀਕੀ ਪਿੰਡ ਢਡਿਆਲਾ ਨਜ਼ਾਰਾ ਵਿਖੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਹੋਇਆਂ ਦੋ ਬੱਚਿਆਂ ਦੀ ਮਾਂ ਬੱਚਿਆਂ ਸਣੇ ਆਪਣੇ ਹੀ ਦਿਉਰ ਨਾਲ ਫ਼ਰਾਰ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਵਿਆਹ ਜੋਤੀ ਪੁੱਤਰੀ ਸੱਤਾ ਸਿੰਘ ਵਾਸੀ ਮਕਬੂਲਪੁਰਾ (ਅੰਮਿ੍ਰਤਸਰ) ਨਾਲ ਕਰੀਬ 7 ਸਾਲ ਪਹਿਲਾਂ ਹੋਇਆ ਸੀ, ਮੇਰੀਆਂ ਦੋ ਧੀਆਂ ਹਨ, ਮੇਰਾ ਪਰਿਵਾਰ ਬਹੁਤ ਵਧੀਆ ਚੱਲ ਰਿਹਾ ਸੀ।

ਪਿਛਲੇ ਕੁਝ ਸਮੇਂ ਤੋਂ ਮੇਰੇ ਚਾਚੇ ਦੇ ਪੁੱਤਰ ਰਵੀ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਮੇਰੀ ਪਤਨੀ ਦੇ ਨਾਜਾਇਜ਼ ਸੰਬੰਧ ਬਣ ਗਏ, ਜਿਨ੍ਹਾਂ ਨੂੰ ਅਸੀਂ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੇ। 9 ਫਰਵਰੀ ਦੀ ਰਾਤ ਨੂੰ ਦੋਵਾਂ ਨੇ ਪਲਾਨਿੰਗ ਕਰਕੇ ਮੈਨੂੰ ਨੀਂਦ ਦੀ ਦਵਾਈ ਪਿਆ ਦਿੱਤੀ ਅਤੇ ਦੋਵੇਂ ਬੱਚੇ ਸਮੇਤ ਮੋਟਰਸਾਈਕਲ 'ਤੇ ਫ਼ਰਾਰ ਹੋ ਗਈ।

ਇਸ ਦੀ ਸੂਚਨਾ ਥਾਣਾ ਰੰਗੜ ਨੰਗਲ ਪੁਲਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੀ ਘਰਵਾਲੀ ਅਤੇ ਮੇਰੀਆਂ ਬੱਚੀਆਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਮੇਰੇ ਹਵਾਲੇ ਕੀਤਾ ਜਾਵੇ ਅਤੇ ਮੁਲਜ਼ਮ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਏ. ਐੱਸ. ਆਈ ਚੰਨਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਦਰਖਾਸਤ ਦਿੱਤੀ ਗਈ ਹੈ, ਜਲਦ ਹੀ ਦੋਸ਼ੀਆਂ ਨੂੰ ਲੱਭ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

  • TODAY TOP NEWS