IPL : ਕਿੰਗਜ਼ 11 ਪੰਜਾਬ ਦਾ ਨਾਮ ਬਦਲੇਗਾ, ਇਸ ਨਾਂ ’ਤੇ ਹੋ ਰਹੀ ਹੈ ਚਰਚਾ

IPL : ਕਿੰਗਜ਼ 11 ਪੰਜਾਬ ਦਾ ਨਾਮ ਬਦਲੇਗਾ, ਇਸ ਨਾਂ ’ਤੇ ਹੋ ਰਹੀ ਹੈ ਚਰਚਾ

ਨਵੀਂ ਦਿੱਲੀ- ਕਿੰਗਜ਼ ਇਲੈਵਨ ਪੰਜਾਬ ਆਉਣ ਵਾਲੇ ਸੈਸ਼ਨ ’ਚ ਨਵੇਂ ਨਾਮ ਅਤੇ ਲੋਗੋ ਦੇ ਨਾਲ ਆਉਣ ਦੀ ਤਿਆਰੀ ’ਚ ਹੈ। ਸੂਤਰਾਂ ਦੇ ਅਨੁਸਾਰ ਆਈ. ਪੀ. ਐੱਲ. ਨਿਲਾਮੀ ਤੋਂ ਪਹਿਲਾਂ ਹੀ ਪੰਜਾਬ ਫ੍ਰੈਂਚਾਇਜ਼ੀ ਦੇ ਪ੍ਰਬੰਧਕਾਂ ਨੇ ਇਸ ’ਤੇ ਸਹਿਮਤੀ ਬਣਾ ਲਈ ਹੈ। ਹਾਲਾਂਕਿ ਨਾਮ ਬਦਲਣ ਦੀ ਗੱਲ ਕਿਉਂ ਚੱਲ ਰਹੀ ਹੈ, ਇਸ ’ਤੇ ਫ੍ਰੈਂਚਾਇਜ਼ੀ ਮਾਲਕ ਦਾ ਬਿਆਨ ਨਹੀਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਬੀ. ਸੀ. ਸੀ. ਆਈ. ਨੂੰ ਇਸ ਸਬੰਧ ’ਚ ਇਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ’ਚ ਨਵਾਂ ਨਾਮ ‘ਪੰਜਾਬ ਕਿੰਗਜ਼’ ਦੇਣ ਦੀ ਚਰਚਾ ਹੈ।


ਸੂਤਰਾਂ ਦਾ ਕਹਿਣਾ ਹੈ ਕਿ ਫ੍ਰੈਂਚਾਇਜ਼ੀ ਪ੍ਰਬੰਧਕ ਕੁਝ ਦਿਨਾਂ ’ਚ ਮੁੰਬਈ ’ਚ ਗ੍ਰੈਂਡ ਲਾਂਚਿੰਗ ਕਰੇਗਾ। ਇਸ ਤੋਂ ਬਾਅਦ ਆਈ. ਪੀ. ਐੱਲ. ਨਿਲਾਮੀ ’ਚ ਇਹ ਟੀਮ ਪੰਜਾਬ ਕਿੰਗਜ਼ ਦੇ ਨਾਂ ਨਾਲ ਜਾਣੀ ਜਾਵੇਗੀ। ਦੱਸ ਦੇਈਏ ਕਿ ਮੋਹਿਤ ਬਰਮਨ, ਨੇਸ ਵਾਡੀਆ, ਪਿ੍ਰਟੀ ਜ਼ਿੰਟਾ ਤੇ ਕਰਨ ਪਾਲ ਦੇ ਮਾਲਿਕਾਨਾ ਹਕ ਵਾਲੀ ਕਿੰਗਜ਼ ਇੰਲੈਵਨ ਪੰਜਾਬ ਆਈ. ਪੀ. ਐੱਲ. ਦੇ 13 ਸਾਲ ਦੇ ਇਤਿਹਾਸ ’ਚ ਸਿਰਫ ਇਕ ਵਾਰ ਹੀ ਫਾਈਨਲ ’ਚ ਪਹੁੰਚੀ ਸਕੀ ਹੈ।
ਦੱਸ ਦੇਈਏ ਕਿ ਬੀ. ਸੀ. ਸੀ. ਆਈ. ਨੇ ਬੀਤੇ ਦਿਨੀਂ ਅਪ੍ਰੈਲ ’ਚ ਹੋਣ ਵਾਲੇ ਆਈ. ਪੀ. ਐੱਲ. ਦੇ ਅਗਲੇ ਐਡੀਸ਼ਨ ਲਈ ਚੁਣੇ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਸੀ। ਇਸ ਤੋਂ ਬਾਅਦ ਬੋਰਡ ਨੇ ਕੋਵਿਡ-19 ਕਾਰਨ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਸਨ। ਚੇਨਈ ’ਚ ਹੋਣ ਵਾਲੀ ਨਿਲਾਮੀ ’ਚ ਹਰੇਕ ਫ੍ਰੈਂਚਾਇਜ਼ੀ ਨਾਲ ਕੇਵਲ ਅੱਠ ਲੋਕਾਂ ਨੂੰ ਆਉਣ ਦੀ ਆਗਿਆ ਦਿੱਤੀ ਗਈ ਹੈ। ਸਾਰਿਆਂ ਲਈ ਕੋਵਿਡ-19 ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ ਹੈ।

Credit : www.jagbani.com

  • TODAY TOP NEWS