ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 36 ਨਵੇਂ ਮਾਮਲੇ

ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 36 ਨਵੇਂ ਮਾਮਲੇ

ਕਪੂਰਥਲਾ -ਦਿਨੋਂ-ਦਿਨ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨਾਲ ਜਿੱਥੇ ਸੈਂਕਡ਼ੇ ਵਿਅਕਤੀ ਇਸਦੇ ਲਪੇਟ ’ਚ ਆ ਰਹੇ ਹਨ, ਉੱਥੇ ਹੀ ਇਸ ਨਾਲ ਮੌਤਾਂ ਹੋਣ ਦਾ ਸਿਲਸਿਲਾ ਵੀ ਜਾਰੀ ਹੈ। ਲਗਾਤਾਰ ਹੋ ਰਹੀਆਂ ਮੌਤਾਂ ਨਾਲ ਜ਼ਿਲ੍ਹਾ ਵਾਸੀਆਂ ਦੇ ਦਿਲੋ ਦਿਮਾਗ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਦੀ ਲੜੀ ਜਾਰੀ ਰਹੀ ਅਤੇ ਐਤਵਾਰ ਨੂੰ ਕੋਰੋਨਾ ਨੇ 3 ਜ਼ਿਲ੍ਹਾ ਵਾਸੀਆਂ ਦੀ ਜਾਨ ਲੈ ਲਈ। ਇਨ੍ਹਾਂ ਤਿੰਨ ਮੌਤਾਂ ਨਾਲ ਜ਼ਿਲ੍ਹੇ ‘ਚ ਮਰਨ ਵਾਲਿਆ ਦੀ ਗਿਣਤੀ 305 ਹੋ ਗਈ ਹੈ।

ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ’ਚ 67 ਸਾਲਾ ਮਹਿਲਾ ਵਾਸੀ ਪ੍ਰੀਤ ਨਗਰ ਕਪੂਰਥਲਾ, 60 ਸਾਲਾ ਮਹਿਲਾ ਵਾਸੀ ਪਿੰਡ ਬੁਤਾਲਾ ਅਤੇ 27 ਸਾਲਾ ਮਹਿਲਾ ਵਾਸੀ ਅਰਬਨ ਫਗਵਾੜਾ ਸ਼ਾਮਲ ਹਨ। ਉੱਥੇ ਹੀ ਜ਼ਿਲ੍ਹੇ ’ਚ 36 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਕੋਰੋਨਾ ਨਾਲ ਪੀਡ਼ਤ ਜ਼ੇਰੇ ਇਲਾਜ ਮਰੀਜ਼ਾਂ ’ਚੋਂ 63 ਦੇ ਠੀਕ ਹੋਣ ’ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

1298 ਲੋਕਾਂ ਦੇ ਲਏ ਸੈਂਪਲ
ਸਿਵਲ ਸਰਜਨ ਡਾ. ਪਰਮਿੰਦਰ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵਿਭਾਗ ਵੱਲੋਂ ਐਤਵਾਰ ਨੂੰ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ’ਚ ਕੁੱਲ 1298 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਸ ’ਚ ਕਪੂਰਥਲਾ ਤੋਂ 241, ਫਗਵਾੜਾ ਤੋਂ 90, ਭੁਲੱਥ ਤੋਂ 126, ਸੁਲਤਾਨਪੁਰ ਲੋਧੀ ਤੋਂ 74, ਬੇਗੋਵਾਲ ਤੋਂ 107, ਢਿਲਵਾਂ ਤੋਂ 158, ਕਾਲਾ ਸੰਘਿਆਂ ਤੋਂ 103, ਫੱਤੂਢੀਂਗਾ ਤੋਂ 132, ਪਾਂਛਟਾ ਤੋਂ 161 ਤੇ ਟਿੱਬਾ ਤੋਂ 106 ਲੋਕਾਂ ਦੇ ਸੈਂਪਲ ਲਏ ਗਏ ਹਨ।

ਕੋਰੋਨਾ ਅਪਡੇਟ
ਕੁੱਲ ਮਾਮਲੇ-10888
ਠੀਕ ਹੋਏ-9864
ਐਕਟਿਵ ਮਾਮਲੇ-719
ਕੁੱਲ ਮੌਤਾਂ- 305

Credit : www.jagbani.com

  • TODAY TOP NEWS