ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

ਜਲੰਧਰ – ਮਹਾਨਗਰ ਦੀ ਪ੍ਰਸਿੱਧ ਕੰਪਨੀ ਡੀ. ਆਰ. ਪੀ. ਮੈਟਲ ਦੇ ਐੱਮ. ਡੀ. ਪ੍ਰਾਣ ਨਾਥ ਭੱਲਾ ਦਾ ਪੋਤਰਾ ਅਤੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਅਤੇ ਕੋ-ਚੇਅਰਪਰਸਨ ਸੁਨੀਤਾ ਕਪੂਰ ਦਾ ਦੋਹਤਾ ਸਾਢੇ 3 ਸਾਲਾ ਪ੍ਰਤਯਕਸ਼ ਮਾਡਲਿੰਗ ਦੀ ਦੁਨੀਆ ਵਿਚ ਨਾਮਣਾ ਖੱਟ ਰਿਹਾ ਹੈ। 

PunjabKesari

ਉਦਯੋਗਪਤੀ ਲਲਿਤ ਭੱਲਾ ਅਤੇ ਇੰਜੀਨੀਅਰ ਸ਼ੈਲਜਾ ਭੱਲਾ ਦਾ ਨੰਨ੍ਹਾ ਸਪੂਤ ਫਸਟ ਕ੍ਰਾਈ, ਰਿਲਾਇੰਸ ਟਰੈਂਡਜ਼, ਅਜੀਓ, ਸਪੋਰਟ ਕਿੰਗ, ਬਾਊਨ-ਬੀ ਆਸਟਰੇਲੀਆ ਵਰਗੀਆਂ ਵੱਡੀਆਂ ਕੰਪਨੀਆਂ ਲਈ ਮਾਡਲਿੰਗ ਕਰ ਰਿਹਾ ਹੈ। ਪ੍ਰਤੀਯਕਸ਼ ਨੇ ਮਾਡਲਿੰਗ ਦਾ ਪਹਿਲਾ ਕਰਾਰ ਸਿਰਫ 6 ਸਾਲ ਦੀ ਉਮਰ ਵਿਚ ਗੂਨ ਡਾਈਪਰ ਨਾਲ ਕੀਤਾ ਸੀ। ਉਦੋਂ ਤੋਂ ਅੱਜ ਤੱਕ ਉਹ ਕਈ ਕੰਪਨੀਆਂ ਲਈ ਮਾਡਲਿੰਗ ਕਰ ਰਿਹਾ ਹੈ।

Credit  : www.jagbani.com

  • TODAY TOP NEWS