ਲਾਕਡਾਊਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ : ਪੀ.ਐੱਮ. ਮੋਦੀ

ਲਾਕਡਾਊਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ : ਪੀ.ਐੱਮ. ਮੋਦੀ

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਨਾਲ ਵਿਗੜਦੇ ਹਾਲਾਤ ਵਿਚਾਲੇ ਪੀ.ਐੱਮ. ਮੋਦੀ ਅੱਜ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਪੀ.ਐੱਮ. ਮੋਦੀ ਦੇਸ਼ ਨੂੰ ਅਜਿਹੇ ਸਮੇਂ ਵਿੱਚ ਸੰਬੋਧਿਤ ਕਰ ਰਹੇ ਹਨ ਜਦੋਂ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਪੀ.ਐੱਮ. ਮੋਦੀ ਦੇਸ਼ ਵਿੱਚ ਕੋਰੋਨਾ ਨਾਲ ਵਿਗੜੇ ਹਾਲਾਤ ਸਮੇਤ ਹੋਰ ਮਸਲਿਆਂ 'ਤੇ ਗੱਲ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ਵਿੱਚ ਇਹ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਦੇਸ਼ ਵਿੱਚ ਲਾਕਡਾਊਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

 

ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਖਿਲਾਫ ਦੇਸ਼ ਵੱਡੀ ਲੜਾਈ ਲੜ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣਕੇ ਆਈ ਹੈ।
ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਕਿਹਾ ਹੈ ਕਿ ਜੋ ਦਰਦ ਤੁਸੀਂ ਝੱਲ ਰਹੇ ਹੋ, ਉਸਦਾ ਮੈਨੂੰ ਅਹਿਸਾਸ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ, ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਜ਼ਾਹਿਰ ਕਰਦਾ ਹਾਂ। ਚੁਣੌਤੀ ਵੱਡੀ ਹੈ ਪਰ ਸਾਨੂੰ ਮਿਲ ਕੇ ਆਪਣੇ ਸੰਕਲਪ ਅਤੇ ਹੌਸਲੇ ਨਾਲ ਇਸ ਨੂੰ ਪਾਰ ਕਰਣਾ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ, ਪੈਰਾ ਮੇਡੀਕਲ ਸਟਾਫ ਨੂੰ ਧੰਨਵਾਦ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਾਨੂੰ ਸਬਰ ਨਹੀਂ ਗੁਆਣਾ ਚਾਹੀਦਾ ਹੈ। ਕਿਸੇ ਵੀ ਹਾਲਾਤ ਤੋਂ ਨਜਿੱਠਣ ਲਈ ਅਸੀਂ ਸਹੀ ਫ਼ੈਸਲਾ ਲਈਏ, ਸਹੀ ਦਿਸ਼ਾ ਵਿੱਚ ਕੋਸ਼ਿਸ਼ ਕਰੀਏ ਉਦੋਂ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਇਸ ਮੰਤਰ ਨੂੰ ਸਾਹਮਣੇ ਰੱਖ ਕੇ ਅੱਜ ਦੇਸ਼ ਦਿਨ ਰਾਤ ਕੰਮ ਕਰ ਰਿਹਾ ਹੈ।
ਇਸ ਵਾਰ ਕੋਰੋਨਾ ਸੰਕਟ ਵਿੱਚ ਦੇਸ਼ ਦੇ ਕਈ ਹਿੱਸੇ ਵਿੱਚ ਆਕਸੀਜਨ ਦੀ ਡਿਮਾਂਡ ਬਹੁਤ ਜ਼ਿਆਦਾ ਵਧੀ ਹੈ। ਇਸ ਵਿਸ਼ੇ 'ਤੇ ਸਰਕਾਰ ਤੇਜ਼ੀ ਅਤੇ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਅਤੇ ਪ੍ਰਾਈਵੇਟ ਸੈਕਟਰ ਸਾਰਿਆਂ ਦੀ ਪੂਰੀ ਕੋਸ਼ਿਸ਼ ਹੈ ਕਿ ਹਰ ਜ਼ਰੂਰਤਮੰਦ ਨੂੰ ਆਕਸੀਜਨ ਮਿਲੇ- ਪੀ.ਐੱਮ. ਮੋਦੀ
ਰਾਜਾਂ ਵਿੱਚ ਨਵੇਂ ਆਕਸੀਜਨ ਪਲਾਂਟ ਹੋਣ, ਇੱਕ ਲੱਖ ਨਵੇਂ ਸਿਲੈਂਡਰ ਪਹੁੰਚਾਉਣੇ ਹਨ। ਉਦਯੋਗਕ ਸੰਸਥਾਨਾਂ ਵਲੋਂ ਆਕਸੀਜਨ ਲਿਆਉਣ ਦੀ ਹਰ ਪਹਿਲ ਕੀਤੀ ਜਾ ਰਹੀ ਹੈ- ਪੀ.ਐੱਮ. ਮੋਦੀ 

Credit : www.jagbani.com

  • TODAY TOP NEWS