ਪੁਲਸ ਨੇ ਕੱਟਿਆ ਚਲਾਨ ਤਾਂ ਲਾੜੀ ਬੋਲੀ ਮਾਸਕ ਨਾਲ ਹੁੰਦੈ ਮੇਕਅਪ ਖਰਾਬ

ਪੁਲਸ ਨੇ ਕੱਟਿਆ ਚਲਾਨ ਤਾਂ ਲਾੜੀ ਬੋਲੀ ਮਾਸਕ ਨਾਲ ਹੁੰਦੈ ਮੇਕਅਪ ਖਰਾਬ

ਚੰਡੀਗੜ੍ਹ - ਚੰਡੀਗੜ੍ਹ ਵਿਚ ਵੱਧਦੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਬੁੱਧਵਾਰ ਨੂੰ ਰਾਮਨਵਮੀ ਮੌਕੇ ਲਾਕਡਾਊਨ ਲਗਾਇਆ ਗਿਆ। ਇਸ ਦੌਰਾਨ ਬਿਨਾਂ ਵਜ੍ਹਾ ਅਤੇ ਨਿਯਮਾਂ ਦਾ ਪਾਲਨ ਨਾ ਕਰਨ ਵਾਲਿਆਂ 'ਤੇ ਸਖ਼ਤੀ ਵਰਤੀ ਗਈ। ਉਥੇ ਹੀ ਬੁੱਧਵਾਰ ਸਵੇਰੇ ਚੰਡੀਗੜ੍ਹ ਸੈਕਟਰ-8,9 ਦੀਆਂ ਲਾਈਟਾਂ 'ਤੇ ਗੱਡੀ ਵਿਚ ਜਾ ਰਹੀ ਇਕ ਲਾੜੀ ਨੂੰ ਵੀ ਪੁਲਸ ਨੇ ਰੋਕ ਲਿਆ। ਲਾੜੀ ਪੰਜਾਬ ਦੇ ਖੰਨਾ ਤੋਂ ਆਈ ਸੀ ਜੋ ਕਿ ਸੈਕਟਰ -8 ਸਥਿਤ ਗੁਰਦੁਆਰਾ ਵਿਚ ਵਿਆਹ ਲਈ ਜਾ ਰਹੀ ਸੀ।


ਰੈੱਡ ਲਾਈਟ ਹੋਣ ਕਾਰਣ ਜਿਵੇਂ ਹੀ ਗੱਡੀ ਰੁਕੀ ਤਾਂ ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਦੀ ਨਜ਼ਰ ਕਾਰ ਵਿਚ ਬੈਠੀ ਲਾੜੀ 'ਤੇ ਗਈ, ਜਿਸ ਨੇ ਮਾਸਕ ਨਹੀਂ ਲਗਾਇਆ ਸੀ। ਪੁਲਸ ਜਵਾਨਾਂ ਨੇ ਲਾੜੀ ਨੂੰ ਮਾਸਕ ਨਾ ਲਗਾਉਣ ਦਾ ਕਾਰਣ ਪੁੱਛਿਆ, ਜਿਸ 'ਤੇ ਲਾੜੀ ਦਾ ਭਰਾ ਜੋ ਕਿ ਗੱਡੀ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਸੈਕਟਰ-8 ਦੇ ਗੁਰਦੁਆਰੇ ਵਿਚ ਭੈਣ ਦਾ ਵਿਆਹ ਹੈ। ਮੇਕਅਪ ਕਾਰਣ ਮਾਸਕ ਨਹੀਂ ਲਗਾਇਆ ਹੈ। ਕਿਉਂਕਿ ਮਾਸਕ ਨਾਲ ਲਾੜੀ ਦਾ ਮੇਕਅਪ ਖਰਾਬ ਹੋ ਸਕਦਾ ਹੈ। ਇਸ ਲਈ ਬਿਨਾਂ ਮੇਕਅਪ ਦੇ ਹੀ ਲਾੜੀ ਚੰਡੀਗੜ੍ਹ ਪਹੁੰਚੀ ਹੈ ਅਤੇ ਹੁਣ ਮੇਕਅਪ ਕਰਵਾਉਣ ਪਿੱਛੋਂ ਵਿਆਹ ਲਈ ਜਾ ਰਹੇ ਹਾਂ। ਇਹ ਦਲੀਲ ਦੇ ਕੇ ਭਰਾ ਨੇ ਲਾੜੀ ਨੂੰ ਉਥੋਂ ਜਾਣ ਦੀ ਇਜਾਜ਼ਤ ਮੰਗੀ ਪਰ ਪੁਲਸ ਜਵਾਨਾਂ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਕਰਦੇ ਹੋਏ ਚਲਾਨ ਕੱਟ ਦਿੱਤਾ।

ਲਾੜੀ ਬਿਨਾਂ ਮਾਸਕ ਦੇ ਗੱਡੀ ਵਿਚ ਸਵਾਰ ਸੀ। ਉਹ ਡਰਾਈਵਰ ਸੀਟ ਨਾਲ ਅੱਗੇ ਵਾਲੀ ਸੀਟ 'ਤੇ ਬੈਠੀ। ਉਥੇ ਹੀ ਪਿੱਛੇ ਵਾਲੀ ਸੀਟ 'ਤੇ ਵੀ ਦੋ ਬੱਚੇ ਵੀ ਸਵਾਰ ਸਨ। ਉਥੇ ਹੀ ਚੰਡੀਗੜ ਪੁਲਸ ਦੇ ਮੁਲਾਜ਼ਮਾਂ ਮੁਤਾਬਕ ਨਿਯਮ ਸਾਰਿਆਂ ਲਈ ਬਰਾਬਰ ਹਨ ਇਸ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਲਾੜੀ ਹੋਣ ਕਾਰਣ ਮੇਕਅਪ ਦਾ ਬਹਾਨਾ ਬਣਾ ਕੇ ਮਾਸਕ ਲਗਾਉਣ ਤੋਂ ਛੋਟ ਨਹੀਂ ਮਿਲ ਸਕਦੀ। ਕੋਰੋਨਾ ਕਿਸੇ ਨੂੰ ਵੀ ਹੋ ਸਕਦਾ ਹੈ। ਇਸ ਲਈ ਸਾਰਿਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ।
ਲਾਕਡਾਊਨ ਦੌਰਾਨ ਸ਼ਹਿਰ ਵਿਚ ਵਿਆਹ ਸਮਾਗਮਾਂ ਨੂੰ ਛੋਟ ਦਿੱਤੀ ਗਈ ਹੈ, ਪਰ ਵਿਆਹ ਕਰਵਾਉਣ ਲਈ ਪਹਿਲਾਂ ਹਾਈ ਕਮਿਸ਼ਨਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਵਿਆਹ ਵਿਚ ਸਿਰਫ 20 ਲੋਕ ਹੀ ਸ਼ਾਮਲ ਹੋਸਕਦੇ ਹਨ ਜਦੋਂ ਕਿ ਕਿਸੇ ਦੇ ਅੰਤਿਮ ਸੰਸਕਾਰ ਵਿਚ ਸਿਰਫ 10 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਸਕਦੀ ਹੈ।

 

Credit : www.jagbani.com

  • TODAY TOP NEWS