IELTS 'ਚ ਘੱਟ ਬੈਂਡ ਆਉਣ 'ਤੇ ASI ਦੇ ਬੇਟੇ ਨੇ ਚੁੱਕਿਆ ਖੌਫ਼ਨਾਕ ਕਦਮ

IELTS 'ਚ ਘੱਟ ਬੈਂਡ ਆਉਣ 'ਤੇ ASI ਦੇ ਬੇਟੇ ਨੇ ਚੁੱਕਿਆ ਖੌਫ਼ਨਾਕ ਕਦਮ

ਜਲੰਧਰ : ਥਾਣਾ ਰਾਮਾਮੰਡੀ ਅਧੀਨ ਪੈਂਦੇ ਗ੍ਰੀਨ ਵੈਲੀ 'ਚ ਜੀ.ਆਰ.ਪੀ. 'ਚ ਤਾਇਨਾਤ ਏ.ਐੱਸ.ਆਈ. ਦੇ 21 ਸਾਲਾ ਲੜਕੇ ਨੇ ਆਈਲੈੱਟਸ ਦੇ ਪੇਪਰ 'ਚ ਘੱਟ ਬੈਂਡ ਆਉਣ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਪਛਾਣ ਹਰਸ਼ ਕੁਮਾਰ ਪੁੱਤਰ ਰਛਪਾਲ ਰਾਮ ਵਾਸੀ ਗ੍ਰੀਨ ਵੈਲੀ ਜਲੰਧਰ ਵਜੋਂ ਹੋਈ ਹੈ।

ਥਾਣਾ ਰਾਮਾਮੰਡੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਨੌਜਵਾਨ ਦੇ ਪਿਤਾ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਲੜਕੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪਿਤਾ ਨੇ ਬਿਆਨ ਦਿੱਤਾ ਹੈ ਕਿ ਉਸ ਦਾ ਲੜਕਾ ਆਈਲੈੱਟਸ ਕਰ ਰਿਹਾ ਸੀ, ਜਿਸ ਵਿਚ ਉਸ ਦੇ 5 ਬੈਂਡ ਆਏ ਸਨ ਪਰ ਉਸ ਨੇ ਪਰਿਵਾਰ ਨੂੰ ਝੂਠ ਬੋਲਿਆ ਕਿ ਉਸ ਦੇ 7 ਬੈਂਡ ਆਏ ਹਨ। ਝੂਠ ਫੜੇ ਜਾਣ 'ਤੇ ਪ੍ਰੇਸ਼ਾਨ ਹੋ ਕੇ ਉਸ ਨੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਹੈ। ਦੇਰ ਸ਼ਾਮ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Credit : www.jagbani.com

  • TODAY TOP NEWS