ਫੋਰਬਸ ਦੀਆਂ ਤਾਕਤਵਰ ਔਰਤਾਂ ਦੀ ਸੂਚੀ ’ਚ 6 ਭਾਰਤੀ ਸ਼ਾਮਲ, ਨਿਰਮਲਾ ਸੀਤਾਰਮਣ ਸਣੇ ਇਨ੍ਹਾਂ ਨੇ ਬਣਾਈ ਜਗ੍ਹਾ

ਫੋਰਬਸ ਦੀਆਂ ਤਾਕਤਵਰ ਔਰਤਾਂ ਦੀ ਸੂਚੀ ’ਚ 6 ਭਾਰਤੀ ਸ਼ਾਮਲ, ਨਿਰਮਲਾ ਸੀਤਾਰਮਣ ਸਣੇ ਇਨ੍ਹਾਂ ਨੇ ਬਣਾਈ ਜਗ੍ਹਾ

ਨਿਊਯਾਰਕ : ਫੋਰਬਸ ਦੁਨੀਆ ਦੀਆਂ 100 ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜੂਮਦਾਰ-ਸ਼ਾ ਅਤੇ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ ਥਾਂ ਮਿਲੀ ਹੈ। ਇਸ ਸਾਲਾਨਾ ਸੂਚੀ ’ਚ ਕੁੱਲ 6 ਭਾਰਤੀ ਔਰਤਾਂ ਨੇ ਥਾਂ ਬਣਾਈ ਹੈ।

ਇਹ ਖ਼ਬਰ ਵੀ ਪੜ੍ਹੋ - ਆਪਸ ’ਚ ਉਲਝੇ ਪੰਜਾਬ ਪੁਲਸ ਦੇ ਜਵਾਨ, ਇਕ ਨੇ ਪਾੜੀ ਵਰਦੀ ਤਾਂ ਦੂਜੇ ਨੇ ਵਰ੍ਹਾਏ ਡੰਡੇ, ਦੇਖੋ ਵੀਡੀਓ

ਸੀਤਾਰਮਣ ਇਸ ਵਾਰ 36ਵੇਂ ਸਥਾਨ ’ਤੇ ਰਹੀ ਅਤੇ ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਇਸ ਸੂਚੀ ’ਚ ਥਾਂ ਬਣਾਈ ਹੈ। ਇਸ ਤੋਂ ਪਹਿਲਾਂ 2021 ’ਚ ਉਹ 37ਵੇਂ ਸਥਾਨ ’ਤੇ ਰਹੀ ਸੀ। ਉਹ 2020 ’ਚ 41ਵੇਂ ਅਤੇ 2019 ’ਚ 34ਵੇਂ ਸਥਾਨ ’ਤੇ ਸੀ। ਫੋਰਬਸ ਵੱਲੋਂ ਮੰਗਲਵਾਰ ਨੂੰ ਜਾਰੀ ਇਸ ਸੂਚੀ ਮੁਤਾਬਕ ਇਸ ਸਾਲ ਮਜੂਮਦਾਰ ਸ਼ਾ 72ਵੇਂ ਸਥਾਨ ’ਤੇ ਹਨ ਜਦ ਕਿ ਨਾਇਰ 89ਵੇਂ ਸਥਾਨ ’ਤੇ ਹਨ।

ਇਹ ਖ਼ਬਰ ਵੀ ਪੜ੍ਹੋ - ਰੋਜ਼ੀ-ਰੋਟੀ ਦੀ ਭਾਲ 'ਚ ਸਾਊਦੀ ਅਰਬ ਗਏ ਨੌਜਵਾਨ ਦੀ ਪਰਤੀ ਲਾਸ਼, ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Credit : www.jagbani.com

  • TODAY TOP NEWS