'ਪ੍ਰੀਖਿਆ 'ਤੇ ਚਰਚਾ' 'ਚ ਬੋਲੇ PM ਮੋਦੀ- ਨਕਲ ਨਾਲ ਪ੍ਰੀਖਿਆ 'ਚ ਪਾਸ ਹੋ ਸਕਦੇ ਹੋ ਪਰ ਜ਼ਿੰਦਗੀ 'ਚ ਨਹੀਂ

'ਪ੍ਰੀਖਿਆ 'ਤੇ ਚਰਚਾ' 'ਚ ਬੋਲੇ PM ਮੋਦੀ- ਨਕਲ ਨਾਲ ਪ੍ਰੀਖਿਆ 'ਚ ਪਾਸ ਹੋ ਸਕਦੇ ਹੋ ਪਰ ਜ਼ਿੰਦਗੀ 'ਚ ਨਹੀਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਪਿਆਂ ਨੂੰ ਸਮਾਜਿਕ ਸਥਿਤੀ ਕਾਰਨ ਬੱਚਿਆਂ 'ਤੇ ਦਬਾਅ ਨਹੀਂ ਪਾਉਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਉਮੀਦਾਂ ਦੇ ਬੋਝ ਤੋਂ ਬਾਹਰ ਨਿਕਲਣ ਲਈ ਆਪਣੇ ਕੰਮ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਸਾਲਾਨਾ ਸੰਵਾਦ 'ਪ੍ਰੀਖਿਆ 'ਤੇ ਚਰਚਾ' ਦੇ 6ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਇਸ ਗੱਲਬਾਤ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਦੇ ਹਨ ਅਤੇ ਤਣਾਅ ਅਤੇ ਪ੍ਰੀਖਿਆਵਾਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਦੇ ਹਨ। ਮੋਦੀ ਨੇ ਇਮਤਿਹਾਨਾਂ 'ਚ ਅਨੁਚਿਤ ਅਭਿਆਸਾਂ ਦੀ ਵਰਤੋਂ ਖ਼ਿਲਾਫ਼ ਵੀ ਦ੍ਰਿੜਤਾ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਕਲ ਨਾਲ ਕਿਸੇ ਨੂੰ ਇਕ ਜਾਂ 2 ਪ੍ਰੀਖਿਆ 'ਚ ਮਦਦ ਮਿਲ ਸਕਦੀ ਹੈ ਪਰ ਜੀਵਨ 'ਚ ਲੰਮੇ ਸਮੇਂ 'ਚ ਇਸ ਦਾ ਲਾਭ ਨਹੀਂ ਮਿਲਦਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਦੇ ਵੀ ‘ਸ਼ਾਰਟਕੱਟ’ ਰਸਤਾ ਨਾ ਅਪਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪ੍ਰੀਖਿਆ 'ਤੇ ਚਰਚਾ' ਸ਼ੁਰੂ ਹੋਣ 'ਤੇ ਕਿਹਾ ਕਿ ਉਹ ਵਿਦਿਆਰਥੀਆਂ ਦੀ ਹੀ ਨਹੀਂ ਮੇਰੀ ਵੀ ਪ੍ਰੀਖਿਆ ਹੈ। ਬੱਚਿਆਂ ਨਾਲ ਗੱਲ ਕਰਦੇ ਹੋਏ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲ ਜਾਂਦਾ ਹੈ, ਕੁਝ ਨਵੀਆਂ ਜਾਣਕਾਰੀਆਂ ਵੀ ਮਿਲ ਜਾਂਦੀਆਂ ਹਨ। ਰਾਸ਼ਟਰੀ ਰਾਜਧਾਨੀ ਸਥਿਤ ਤਾਲਕਟੋਰਾ ਇਨਡੋਰ ਸਟੇਡੀਅਮ 'ਚ ਵਿਦਿਆਰਥੀਆਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਇਹ ਪ੍ਰੀਖਿਆ ਦੇਣ 'ਚ ਬਹੁਤ ਆਨੰਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਜ਼ਿਆਦਾ ਰੁਚੀ ਇਸ ਗੱਲ 'ਚ ਰਹਿੰਦੀ ਹੈ ਕਿ ਅੱਜ ਦਾ ਨੌਜਵਾਨ ਕੀ ਸੋਚ ਰਿਹਾ ਹੈ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ 'ਚ ਹਮੇਸ਼ਾ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਈ ਵਾਰ ਉਨ੍ਹਾਂ 'ਤੇ ਪਾਏ ਜਾ ਰਹੇ ਦਬਾਅ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਕਿਤੇ ਉਹ ਆਪਣੀ ਤਾਕਤ ਨੂੰ ਘੱਟ ਤਾਂ ਨਹੀਂ ਦੱਸ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ ਹੋਣਾ ਸੁਭਾਵਿਕ ਹੈ ਪਰ ਜੇਕਰ ਇਸ ਨੂੰ ਸਮਾਜਿਕ ਵਰਗ ਜਾਂ ਰੁਤਬੇ ਨਾਲ ਜੋੜਿਆ ਹੁੰਦਾ ਹੈ ਤਾਂ ਗਲਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਈ ਬੱਲੇਬਾਜ਼ ਚੌਕੇ-ਛੱਕਿਆਂ ਦੀ ਮੰਗ ਕਰਨ ਵਾਲੀਆਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਗੇਂਦ 'ਤੇ ਧਿਆਨ ਦਿੰਦਾ ਹੈ, ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ। 'ਪ੍ਰੀਖਿਆ 'ਤੇ ਚਰਚਾ' 'ਚ ਹਿੱਸਾ ਲੈਣ ਲਈ ਇਸ ਸਾਲ ਰਿਕਾਰਡ 38 ਲੱਖ ਵਿਦਿਆਰਥੀਆਂ ਨੇ ਰਜਿਸਟਰ ਕੀਤਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੁਤਾਬਕ ਪਿਛਲੇ ਸਾਲ ਦੀ ਤੁਲਨਾ 'ਚ ਘੱਟੋ-ਘੱਟ 15 ਲੱਖ ਵਧ ਹੈ।

PunjabKesari

Credit : www.jagbani.com

  • TODAY TOP NEWS