ਮਹਾਪੰਚਾਇਤ ਤੋਂ ਪਹਿਲਾਂ ਪੁਲਸ ਸਰਗਰਮ, ਔਰਤਾਂ ਦਾ ਲਿਆ ਜਥਾ ਹਿਰਾਸਤ ’ਚ

ਮਹਾਪੰਚਾਇਤ ਤੋਂ ਪਹਿਲਾਂ ਪੁਲਸ ਸਰਗਰਮ, ਔਰਤਾਂ ਦਾ ਲਿਆ ਜਥਾ ਹਿਰਾਸਤ ’ਚ

ਨਵੀਂ ਦਿੱਲੀ- ਐਤਵਾਰ ਨੂੰ ਪਹਿਲਵਾਨਾਂ ਦੇ ਸਮਰਥਨ ’ਚ ਹੋਣ ਵਾਲੀ ਮਹਾਪੰਚਾਇਤ ਤੋਂ ਪਹਿਲਾਂ ਪੁਲਸ ਸਰਗਰਮ ਹੋ ਗਈ। ਹਰਿਆਣਾ ’ਚ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਪੁਲਸ ਵੱਲੋਂ ਹਿਰਾਸਤ ’ਚ ਲਿਆ ਜਾ ਰਿਹਾ ਹੈ।

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਖਿਲਾਫ ਪਹਿਲਵਾਨਾਂ ਦੇ ਸਮਰਥਨ ’ਚ ਪੰਜਾਬ ਤੋਂ ਦਿੱਲੀ ਜਾ ਰਿਹਾ ਔਰਤਾਂ ਦਾ ਇਕ ਜਥਾ ਸ਼ਾਮ ਨੂੰ ਅੰਬਾਲਾ ਦੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ’ਚ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ।

ਇਹ ਖ਼ਬਰ ਵੀ ਪੜ੍ਹੋ - ਨਵੇਂ ਸੰਸਦ ਭਵਨ ਮੂਹਰੇ ਮਹਾਪੰਚਾਇਤ ਲਈ ਅੜੇ ਪਹਿਲਵਾਨ, ਸਰਕਾਰ 'ਤੇ ਲਾਏ ਗੰਭੀਰ ਦੋਸ਼

ਦਿੱਲੀ ਪੁਲਸ ਨੇ ਦਿੱਤੀ ਰਿਪੋਰਟ

ਸ਼ਨੀਵਾਰ ਨੂੰ ਮਾਮਲੇ ਦੀ ਸਟੇਟਸ ਰਿਪੋਰਟ ਲੈ ਕੇ ਦਿੱਲੀ ਪੁਲਸ ਰਾਉਜ਼ ਐਵੇਨਿਊ ਕੋਰਟ ਪਹੁੰਚੀ। ਪੁਲਸ ਨੇ ਦੱਸਿਆ ਕਿ ਧਾਰਾ 164 ਤਹਿਤ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਹੁਣ ਇਸ ਮਾਮਲੇ ਦੀ ਸੁਣਵਾਈ 27 ਜੂਨ ਨੂੰ ਹੋਵੇਗੀ।

Credit : www.jagbani.com

  • TODAY TOP NEWS