ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਿੱਖਿਆ ਖੇਤਰ ਲਈ ਚੁੱਕਿਆ ਇਕ ਹੋਰ ਅਹਿਮ ਕਦਮ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਿੱਖਿਆ ਖੇਤਰ ਲਈ ਚੁੱਕਿਆ ਇਕ ਹੋਰ ਅਹਿਮ ਕਦਮ

ਚੰਡੀਗੜ੍ਹ : ਸਿੱਖਿਆ ਨੂੰ ਤਰਜ਼ੀਹ ਦਿੰਦਿਆਂ ਪੰਜਾਬ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਸੂਬੇ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਸੈਸ਼ਨ 2023-24 ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ 5 ਦਿਨਾਂ ਸਵਦੇਸ਼ੀ ਤੇ ਵਿਦੇਸ਼ੀ ਸੰਸਥਾਵਾਂ 'ਚ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੋਗਰਾਮ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ।

PunjabKesari

ਯੋਗ ਉਮੀਦਵਾਰ ਆਪਣੀ e-punjab ਆਈ. ਡੀ. ਰਾਹੀਂ ਟ੍ਰੇਨਿੰਗ ਲਿੰਕ ਤੋਂ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਲਈ ਇਹ ਪੋਰਟਲ 2 ਜੂਨ ਤੋਂ ਲੈ ਕੇ 13 ਜੂਨ 2023 ਤੱਕ ਖੁੱਲ੍ਹਿਆ ਰਹੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ 60 ਦੇ ਕਰੀਬ ਪ੍ਰਿੰਸੀਪਲਾਂ ਨੂੰ ਦੋ ਬੈਚਾਂ 'ਚ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਸੀ। 

- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 

 

 

 

Credit : www.jagbani.com

  • TODAY TOP NEWS