ਹੁਣ 'ਪੈਲੇਸ ਆਨ ਵ੍ਹੀਲਜ਼' 'ਚ ਵੀ ਹੋ ਸਕਦੀ ਹੈ 'ਡੈਸਟੀਨੇਸ਼ਨ ਵੈਡਿੰਗ', ਖੂਬਸੂਰਤ ਪਲਾਂ ਨੂੰ ਬਣਾਓ ਯਾਦਗਾਰ

ਹੁਣ 'ਪੈਲੇਸ ਆਨ ਵ੍ਹੀਲਜ਼' 'ਚ ਵੀ ਹੋ ਸਕਦੀ ਹੈ 'ਡੈਸਟੀਨੇਸ਼ਨ ਵੈਡਿੰਗ', ਖੂਬਸੂਰਤ ਪਲਾਂ ਨੂੰ ਬਣਾਓ ਯਾਦਗਾਰ

ਜੈਪੁਰ — ਦੁਨੀਆ ਦੀਆਂ ਸਭ ਤੋਂ ਖੂਬਸੂਰਤ ਅਤੇ ਆਲੀਸ਼ਾਨ ਟਰੇਨਾਂ 'ਚ ਸ਼ਾਮਲ 'ਪੈਲੇਸ ਆਨ ਵ੍ਹੀਲਸ' 'ਚ ਜਲਦ ਹੀ ਕਾਰਪੋਰੇਟ ਮੀਟਿੰਗਾਂ ਅਤੇ ਵਿਆਹ ਦੀ ਫੋਟੋਗ੍ਰਾਫੀ ਕਰਵਾਈ ਜਾ ਸਕੇਗੀ। ਰਾਜਸਥਾਨ ਸਰਕਾਰ ਨੇ ਇਸ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਜੋ ਲੋਕ 'ਡੈਸਟੀਨੇਸ਼ਨ ਵੈਡਿੰਗ' ਅਤੇ 'ਵੈਡਿੰਗ ਫੋਟੋਗ੍ਰਾਫੀ' ਵਰਗੇ ਪ੍ਰੋਗਰਾਮਾਂ ਨੂੰ ਹੋਰ ਯਾਦਗਾਰ ਬਣਾਉਣਾ ਚਾਹੁੰਦੇ ਹਨ, ਉਹ ਇਸ ਖੂਬਸੂਰਤ ਟਰੇਨ ਦੀ ਵਰਤੋਂ ਕਰ ਸਕਣਗੇ।

ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਕਿਹਾ, “ਇਹ ਸੋਚ ਹੈ ਕਿ ਰਾਜਸਥਾਨ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਸੈਰ-ਸਪਾਟੇ ਦਾ ਕੇਂਦਰ ਬਿੰਦੂ ਬਣਾਇਆ ਜਾਵੇ। 'ਡੈਸਟੀਨੇਸ਼ਨ ਵੈਡਿੰਗ' ਲਈ ਪੈਲੇਸ ਆਨ ਵ੍ਹੀਲਜ਼ ਉਪਲਬਧ ਕਰਵਾਉਣਾ ਇਕ ਮਹੱਤਵਪੂਰਨ ਫੈਸਲਾ ਹੈ। ਇਸ ਨਾਲ ਨਾ ਸਿਰਫ਼ ਰਾਜਸਥਾਨ ਵਿੱਚ 'ਡੈਸਟੀਨੇਸ਼ਨ ਵੈਡਿੰਗਜ਼' ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਸਗੋਂ ਰਾਜਸਥਾਨੀ ਕਲਾ, ਸੱਭਿਆਚਾਰ ਅਤੇ ਵੈਦਿਕ ਵਿਆਹ ਦੀਆਂ ਪਰੰਪਰਾਵਾਂ ਵਿੱਚ ਵਿਦੇਸ਼ੀ ਸੈਲਾਨੀਆਂ ਦਾ ਵਿਸ਼ਵਾਸ ਵੀ ਵਧੇਗਾ। ਉਨ੍ਹਾਂ ਕਿਹਾ ਕਿ 'ਪੈਲੇਸ ਆਨ ਵ੍ਹੀਲਜ਼' ਵਿੱਚ ਵਿਆਹ ਕਰਾਉਣ ਵਾਲੇ ਜੋੜੇ ਨਾ ਸਿਰਫ਼ ਆਪਣੇ ਮਹੱਤਵਪੂਰਨ ਪਲਾਂ ਨੂੰ ਯਾਦਗਾਰ ਬਣਾ ਸਕਦੇ ਹਨ ਸਗੋਂ ਉਹ ਰਾਜਸਥਾਨ ਅਤੇ ਭਾਰਤ ਲਈ ਸੈਰ-ਸਪਾਟਾ ਰਾਜਦੂਤ ਦੀ ਭੂਮਿਕਾ ਵੀ ਨਿਭਾ ਸਕਦੇ ਹਨ।

PunjabKesari

ਪ੍ਰਮੁੱਖ ਸਕੱਤਰ (ਸੈਰ-ਸਪਾਟਾ) ਗਾਇਤਰੀ ਰਾਠੌੜ ਨੇ ਕਿਹਾ, “ਅਸੀਂ ਇਸ ਸੀਜ਼ਨ ਤੋਂ ਹੀ ਅਜਿਹੇ ਪ੍ਰੋਗਰਾਮਾਂ ਲਈ ਪੈਲੇਸ ਆਨ ਵ੍ਹੀਲਜ਼ ਦੇ ਦਰਵਾਜ਼ੇ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਸਰਕਾਰ ਨੇ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਮਿਤੀ ਅਤੇ ਕੀਮਤ ਪੈਕੇਜ ਬਾਰੇ ਚਰਚਾ ਕੀਤੀ ਜਾਵੇਗੀ। ਲੋਕ ਆਨਲਾਈਨ ਬੁੱਕ ਕਰ ਸਕਣਗੇ। 'ਪੈਲੇਸ ਆਨ ਵ੍ਹੀਲਜ਼' ਰਾਜਸਥਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਆਰ.ਟੀ.ਡੀ.ਸੀ.) ਦੁਆਰਾ ਚਲਾਇਆ ਜਾਂਦਾ ਹੈ ਅਤੇ ਸੰਭਾਲਿਆ ਜਾਂਦਾ ਹੈ। ਸੈਰ-ਸਪਾਟਾ ਵਿਭਾਗ ਮੁਤਾਬਕ ਦੇਸ਼ ਦੀਆਂ ਵਿਰਾਸਤੀ ਜਾਇਦਾਦਾਂ ਦਾ 75 ਫੀਸਦੀ ਹਿੱਸਾ ਰਾਜਸਥਾਨ ਵਿਚ ਹੈ, ਜਿਸ ਕਾਰਨ ਇਹ 'ਡੈਸਟੀਨੇਸ਼ਨ ਵੈਡਿੰਗਜ਼' ਲਈ ਦੇਸ਼ ਦਾ ਸਭ ਤੋਂ ਪਸੰਦੀਦਾ ਸਥਾਨ ਹੈ। ਸੂਬੇ ਦੇ 120 ਤੋਂ ਵੱਧ ਕਿਲ੍ਹਿਆਂ, ਮਹਿਲਾਂ ਅਤੇ ਹਵੇਲੀਆਂ ਨੂੰ 'ਡੈਸਟੀਨੇਸ਼ਨ ਵੈਡਿੰਗਜ਼' ਲਈ ਵਰਤਿਆ ਜਾ ਰਿਹਾ ਹੈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

Credit : www.jagbani.com

  • TODAY TOP NEWS