IPL 2024: ਰਾਹੁਲ-ਡੀ ਕਾਕ ਦੇ ਸਾਹਮਣੇ CSK ਦੀ ਗੇਂਦਬਾਜ਼ੀ ਹੋਈ ਫੇਲ, ਚੇਨਈ 8 ਵਿਕਟਾਂ ਨਾਲ ਹਾਰੀ

IPL 2024: ਰਾਹੁਲ-ਡੀ ਕਾਕ ਦੇ ਸਾਹਮਣੇ CSK ਦੀ ਗੇਂਦਬਾਜ਼ੀ ਹੋਈ ਫੇਲ, ਚੇਨਈ 8 ਵਿਕਟਾਂ ਨਾਲ ਹਾਰੀ

ਸਪੋਰਟਸ ਡੈਸਕ - IPL 2024 ਦੇ 34ਵੇਂ ਮੈਚ ਵਿੱਚ, ਲਖਨਊ ਸੁਪਰ ਜਾਇੰਟਸ (LSG) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਅੱਠ ਵਿਕਟਾਂ ਨਾਲ ਹਰਾਇਆ। ਸ਼ੁੱਕਰਵਾਰ (19 ਅਪ੍ਰੈਲ) ਨੂੰ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ 'ਚ ਹੋਏ ਇਸ ਮੈਚ 'ਚ ਚੇਨਈ ਨੇ ਮੇਜ਼ਬਾਨ ਟੀਮ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 19ਵੇਂ ਓਵਰ ਦੀ ਆਖਰੀ ਗੇਂਦ 'ਤੇ ਹਾਸਲ ਕਰ ਲਿਆ। ਲਖਨਊ ਦੀ ਸੱਤ ਮੈਚਾਂ ਵਿੱਚ ਇਹ ਚੌਥੀ ਜਿੱਤ ਸੀ, ਦੂਜੇ ਪਾਸੇ ਚੇਨਈ ਦੀ ਸੱਤ ਮੈਚਾਂ ਵਿੱਚ ਇਹ ਤੀਜੀ ਹਾਰ ਸੀ।

ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੂੰ ਕਪਤਾਨ ਕੇਐਲ ਰਾਹੁਲ ਅਤੇ ਕਵਿੰਟਨ ਡੀ ਕਾਕ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਰਾਹੁਲ ਅਤੇ ਡੀ ਕਾਕ ਵਿਚਾਲੇ 15 ਓਵਰਾਂ 'ਚ 135 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੇ ਮੈਚ ਨੂੰ ਪੂਰੀ ਤਰ੍ਹਾਂ ਲਖਨਊ ਦੇ ਹੱਕ ਵਿੱਚ ਮੋੜ ਦਿੱਤਾ। ਰਾਹੁਲ ਨੇ 53 ਗੇਂਦਾਂ ਵਿੱਚ ਸਭ ਤੋਂ ਵੱਧ 82 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਉਥੇ ਹੀ ਡੀ ਕਾਕ ਨੇ 43 ਗੇਂਦਾਂ 'ਤੇ 54 ਦੌੜਾਂ ਦੀ ਪਾਰੀ ਖੇਡੀ। ਡੀ ਕਾਕ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 1 ਛੱਕਾ ਲਗਾਇਆ। ਨਿਕੋਲਸ ਪੂਰਨ 23 ਅਤੇ ਮਾਰਕਸ ਸਟੋਇਨਿਸ ਅੱਠ ਦੌੜਾਂ ਬਣਾ ਕੇ ਨਾਬਾਦ ਰਹੇ।

ਦੋਵਾਂ ਟੀਮਾਂ ਦਾ ਪਲੇਇੰਗ-11
ਚੇਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਮੋਈਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ, ਮਤਿਸ਼ਾ ਪਥੀਰਾਣਾ।

ਲਖਨਊ ਸੁਪਰ ਜਾਇੰਟਸ: ਕੁਇੰਟਨ ਡੀ ਕਾਕ, ਕੇਐਲ ਰਾਹੁਲ (ਵਿਕਟਕੀਪਰ/ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮੈਟ ਹੈਨਰੀ, ਰਵੀ ਬਿਸ਼ਨੋਈ, ਮੋਹਸਿਨ ਖਾਨ, ਯਸ਼ ਠਾਕੁਰ।

Credit : www.jagbani.com

  • TODAY TOP NEWS