ਜਲੰਧਰ : ਪੁਰਸ਼ਾਂ ’ਚ ਜ਼ਿਆਦਾਤਰ ਸਮੱਸਿਆ ਘੱਟ ਸ਼ੁਕਰਾਣੂ, ਨਿੱਲ ਸ਼ੁਕਰਾਣੂ ਜਾਂ ਫਿਰ ਸ਼ੁਕਰਾਣੂ ਦੀ Motility ਨੂੰ ਲੈ ਕੇ ਪਾਈ ਜਾ ਰਹੀ ਹੈ। ਕੁਝ ਸਾਲ ਪਹਿਲਾਂ ਬਾਂਝਪਨ ਦੀਆਂ ਜ਼ਿਆਦਾਤਰ ਸਮੱਸਿਆਵਾਂ ਔਰਤਾਂ ’ਚ ਪਾਈਆਂ ਜਾਂਦੀਆਂ ਸਨ ਪਰ ਅੱਜ Infertility ਦੇ Cases ’ਚ 40 ਫੀਸਦੀ ਸਮੱਸਿਆਵਾਂ ਪੁਰਸ਼ਾਂ ਵੱਲੋਂ ਪਾਈਆਂ ਜਾ ਰਹੀਆਂ ਹਨ। ਮਰਦਾਂ ’ਚ ਸ਼ੁਕਰਾਣੂਆਂ ਦੀ ਗਿਣਤੀ (Sperm Count) ’ਚ ਕਾਫ਼ੀ ਕਮੀ ਦੇਖੀ ਜਾ ਰਹੀ ਹੈ।
ਜੇਕਰ ਤੁਹਾਡੇ ਵੀਰਜ ’ਚ ਪ੍ਰਤੀ ਮਿਲੀਲੀਟਰ 15 ਮਿਲੀਅਨ ਤੋਂ ਘੱਟ ਸ਼ੁਕਰਾਣੂ ਹਨ ਤਾਂ ਤੁਹਾਡੇ ਸ਼ੁਕਰਾਣੂਆਂ ਦੀ ਗਿਣਤੀ ਆਮ ਨਾਲੋਂ ਘੱਟ ਮੰਨੀ ਜਾਂਦੀ ਹੈ। ਬਾਂਝਪਨ ਦੇ ਇਕ-ਤਿਹਾਈ ਤੋਂ ਵੱਧ ਮਾਮਲਿਆਂ ’ਚ ਸਮੱਸਿਆ ਪੁਰਸ਼ਾਂ ਦੇ ਨਾਲ ਹੁੰਦੀ ਹੈ। ਇਕ ਰਿਸਰਚ ’ਚ ਕਿਹਾ ਗਿਆ ਹੈ ਕਿ 4 ਦਹਾਕਿਆਂ ਦੇ ਅੰਕੜਿਆਂ ’ਚ ਸ਼ੁਕਰਾਣੂਆਂ ਦੀ ਗਿਣਤੀ ’ਚ ਅੱਧੇ ਤੋਂ ਵੱਧ ਦੀ ਗਿਰਾਵਟ ਆਈ ਹੈ। ਇਸ ਲਈ ਅੱਜ ਅਸੀਂ ਉਨ੍ਹਾਂ ਕਾਰਨਾਂ ਬਾਰੇ ਦੱਸਾਂਗੇ, ਜਿਨ੍ਹਾਂ ਕਾਰਨ ਪੁਰਸ਼ਾਂ ਦੇ ਵੀਰਜ ’ਚ ਸ਼ੁਕਰਾਣੂਆਂ ਦੀ ਗਿਣਤੀ ਯਾਨੀ Sperm Count ਘਟ ਜਾਂਦੀ ਹੈ।
1. ਮੋਟਾਪਾ (Obesity)
ਮੋਟਾਪਾ ਟੈਸਟੋਸਟੇਰੋਨ ਦੇ ਪੱਧਰ (Testosterone levels) ਨੂੰ ਘਟਾਉਂਦਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਟੈਸਟੋਸਟੇਰੋਨ ਹੀ ਸ਼ੁਕਰਾਣੂਆਂ ਦੇ ਉਤਪਾਦਨ ਨੂੰ ਵਧਾਉਂਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ, ਉਨ੍ਹਾਂ ਨੂੰ ਭਾਰ ਘਟਾਉਣਾ ਚਾਹੀਦਾ ਹੈ, ਜਿਸ ਨਾਲ ਸ਼ੁਕਰਾਣੂਆਂ ਦੀ ਗਿਣਤੀ ਵਧੇਗੀ।
2. ਬਾਕਸਰ ਪਹਿਨਣਾ (Boxers)
ਇਕ ਨਵੇਂ ਅਧਿਐਨ ’ਚ ਪਾਇਆ ਗਿਆ ਕਿ ਪੁਰਸ਼ ਬਾਕਸਰ ਸ਼ਾਰਟਸ ਪਹਿਨਦੇ ਹਨ, ਉਨ੍ਹਾਂ ’ਚ ਟਾਈਟ ਬ੍ਰੀਫ ਪਹਿਨਣ ਵਾਲਿਆਂ ਦੀ ਤੁਲਨਾ ’ਚ ਸ਼ੁਕਰਾਣੂਆਂ ਦੀ ਗਿਣਤੀ ਵੱਧ ਹੁੰਦੀ ਹੈ। ਬਾਕਸਰ ਪਹਿਨਣ ਵਾਲਿਆਂ ’ਚ FSH, ਫੋਲੀਕਲ ਉਤੇਜਕ ਹਾਰਮੋਨ ਦਾ ਪੱਧਰ ਵੀ ਘੱਟ ਹੁੰਦਾ ਹੈ, ਜੋ ਸ਼ੁਕਰਾਣੂਆਂ ਲਈ ਇਕ ਸਿਹਤਮੰਦ ਵਾਤਾਵਰਣ ਦਾ ਸੰਕੇਤ ਦਿੰਦਾ ਹੈ।
3. ਸ਼ਰਾਬ (Alcohol)
ਸ਼ਰਾਬ ਦੀ ਵਰਤੋਂ ਨੂੰ ਬਾਂਝਪਨ ਨਾਲ ਜੋੜਿਆ ਗਿਆ ਹੈ। ਕਿਹਾ ਗਿਆ ਹੈ ਕਿ ਇਸ ਨਾਲ ਪੁਰਸ਼ਾਂ ’ਚ ਸ਼ੁਕਰਾਣੂਆਂ ਦੀ ਗਿਣਤੀ ਘਟ ਜਾਂਦੀ ਹੈ ਅਤੇ ਉਨ੍ਹਾਂ ’ਚ ਨਿਪੁੰਸਕਤਾ ਹੋ ਸਕਦੀ ਹੈ। ਇਸ ਦੇ ਨਾਲ ਹੀ ਸ਼ਰਾਬ ਦਾ ਸੇਵਨ ਨਾਲ ਸ਼ੁਕਰਾਣੂਆਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ।
4. ਸਿਗਰਟਨੋਸ਼ੀ (Smoking)
ਸਿਗਰਟਨੋਸ਼ੀ ਜਾਂ ਸਿਗਰਟ ਪੀਣ ਨਾਲ ਪੁਰਸ਼ਾਂ ’ਚ ਪ੍ਰਜਣਨ ਸਮਰੱਥਾ ਘੱਟ ਹੋਣ ਦਾ ਪਤਾ ਲੱਗਾ ਹੈ। ਸਿਗਰਟਨੋਸ਼ੀ ਸ਼ੁਕਰਾਣੂਆਂ ਦੀ ਮਾਤਰਾ, ਸ਼ੁਕਰਾਣੂਆਂ ਦੀ ਗਿਣਤੀ, ਸ਼ੁਕਰਾਣੂਆਂ ਦੀ ਗਤੀਸ਼ੀਲਤਾ ਅਤੇ ਸ਼ੁਕਰਾਣੂਆਂ ਦੇ ਤੈਰਨੇ ਦੀ ਸਮਰੱਥਾਂ ਨੂੰ ਪ੍ਰਭਾਵਿਤ ਕਰਦੀ ਹੈ। ਸਿਗਰਟਨੋਸ਼ੀ ਨਾਲ ਵੀਰਜ ਦੀ ਕੁਆਲਿਟੀ ’ਤੇ ਵੀ ਅਸਰ ਪੈਂਦਾ ਹੈ ਅਤੇ ਸ਼ੁਕਰਾਣੂ ਇਨ-ਐਕਟਿਵ ਹੋਣ ਲੱਗਦੇ ਹਨ।
5. ਨਸ਼ੀਲੀਆਂ ਦਵਾਈਆਂ ਦੀ ਵਰਤੋਂ (Drug Use)
ਜੇਕਰ ਤੁਸੀਂ ਬੱਚਾ ਪੈਦਾ ਕਰਨਾ ਚਾਹੁੰਦੇ ਹੋ ਤਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਕੋਈ ਇਨ੍ਹਾਂ ਦਾ ਨਸ਼ਾ ਕਰਦਾ ਸੀ ਅਤੇ ਇਨ੍ਹਾਂ ਦਾ ਸੇਵਨ ਬੰਦ ਕਰ ਦਿੰਦਾ ਹੈ ਤਾਂ ਉਸ ਦੇ ਸਪਰਮ ਕਾਊਂਟ ਠੀਕ ਹੋ ਸਕਦੇ ਹਨ।
6. ਹੌਟ ਟੱਬ ਅਤੇ ਸੋਨਾ ਬਾਥ (Hot Tubs and Sauna bath)
ਸ਼ੁਕਰਾਣੂਆਂ ਦੇ ਨਿਰਮਾਣ ਲਈ ਇਕ ਆਦਮੀ ਦੇ ਅੰਡਕੋਸ਼ ਨੂੰ ਉਸ ਦੇ ਸਰੀਰ ਦੇ ਬਾਕੀ ਹਿੱਸਿਆਂ ਦੀ ਤੁਲਨਾ ’ਚ ਠੰਡਾ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ’ਚ ਜਦੋਂ ਕੋਈ ਵਿਅਕਤੀ ਹੌਟ ਟੱਬ, ਜਕੂਜ਼ੀ ਜਾਂ ਸੋਨਾ ਬਾਥ ’ਚ ਗਰਮ ਵਾਤਾਵਰਣ ’ਚ ਨਹਾਉਂਦਾ ਹੈ ਤਾਂ ਉਸ ਦੇ ਸ਼ੁਕਰਾਣੂਆਂ ਦੀ ਗਿਣਤੀ ਘਟ ਜਾਂਦੀ ਹੈ।
7. ਸ਼ੂਗਰ/ਡਾਇਬਿਟੀਜ਼ (Diabetes)
ਜ਼ਿਆਦਾ ਵਜ਼ਨ ਜਾਂ ਮੋਟਾਪੇ ਕਾਰਨ ਹੋਣ ਵਾਲੀ ਟਾਈਪ 2 ਡਾਇਬਟੀਜ਼ ਵੀ ਘੱਟ ਟੈਸਟੋਸਟੇਰੋਨ ਦੇ ਪੱਧਰ ਅਤੇ ਬਾਂਝਪਨ ਨਾਲ ਜੁੜੀ ਹੋਈ ਹੈ। ਵਜ਼ਨ ਘੱਟ ਕਰਨ ਅਤੇ ਡਾਇਬਿਟੀਜ਼ ਨੂੰ ਕੰਟਰੋਲ ਕਰਨ ਨਾਲ ਟੈਸਟੋਸਟੇਰੋਨ ਦੇ ਪੱਧਰ ’ਚ ਸੁਧਾਰ ਹੋ ਸਕਦਾ ਹੈ ਅਤੇ ਸ਼ੁਕਰਾਣੂਆਂ ਦੀ ਗਿਣਤੀ ਵੀ ਵਧ ਜਾਂਦੀ ਹੈ।
ਘੱਟ ਸ਼ੁਕਰਾਣੂ ਸਮੱਸਿਆ ਵਾਲੇ ਮਰੀਜ਼ਾਂ ਲਈ ਪ੍ਰਹੇਜ਼ ਅਤੇ ਡਾਈਟ ਚਾਰਟ (Diet Chart for Low Sperm Count)
ਆਪਣੀ ਡਾਈਟ 'ਚ ਅੰਡੇ, ਡਾਰਕ ਚਾਕਲੇਟ, ਲਸਣ, ਕੇਲਾ, ਕੱਦੂ ਦੇ ਬੀਜ, ਬਰੋਕਲੀ, ਅਖਰੋਟ ਤੇ ਪਾਲਕ ਜ਼ਰੂਰ ਸ਼ਾਮਲ ਕਰੋ। ਸ਼ਰਾਬ ਅਤੇ ਸਿਗਰੇਟ ਦੇ ਸੇਵਨ ਤੋਂ ਬਚੋ, ਨਸ਼ੇ ਨਾ ਕਰੋ, ਟਾਈਟ ਅੰਡਰਵੀਅਰ ਨਾ ਪਾਓ, ਵਜ਼ਨ ਘਟਾਓ, ਮਸਾਲੇਦਾਰ ਭੋਜਨ, ਫਾਸਟ ਫੂਡ, ਜੰਕ ਫੂਡ ਤੋਂ ਪ੍ਰਹੇਜ਼ ਰੱਖੋ, ਜ਼ਿਆਦਾ ਤਨਾਅ ਨਾ ਲਓ, ਲੈਪਟਾਪ ਨੂੰ ਆਪਣੇ ਪੱਟਾਂ 'ਤੇ ਨਾ ਰੱਖੋ ਤੇ ਮੋਬਾਈਲ ਨੂੰ ਜ਼ਿਆਦਾਤਰ ਪੈਂਟ ਦੀ ਜੇਬ 'ਚ ਨਾ ਪਾਓ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਜਾਂ ਸ਼ੁਕਰਾਣੂਆਂ ਦੀ ਕਿਸੇ ਵੀ ਸਮੱਸਿਆ ਲਈ ਇਕ ਵਾਰ 'ਰੌਸ਼ਨ ਹੈਲਥ ਕੇਅਰ' ਦੇ ਤਜਰਬੇਕਾਰ ਆਯੁਰਵੇਦਿਕ ਡਾਕਟਰਾਂ ਤੋਂ ਜ਼ਰੂਰ ਸਲਾਹ ਲਵੋ।
ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਇੱਧਰ-ਉੱਧਰ ਭਟਕ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ। ਰੌਸ਼ਨ ਹੈਲਥ ਕੇਅਰ, ਰੇਲਵੇ ਰੋਡ, ਜਲੰਧਰ (ਪੰਜਾਬ) ਵਿਖੇ ਇਕ ਮਸ਼ਹੂਰ ਆਯੁਰਵੈਦਿਕ ਕਲੀਨਿਕ ਹੈ। ਸਾਨੂੰ ਤੁਹਾਡੀ ਸਮੱਸਿਆ ਦਾ ਹੱਲ ਕਰਨ ਵਿੱਚ ਖੁਸ਼ੀ ਹੋਵੇਗੀ। ਸਿਰਫ ਇਕ ਕੋਰਸ ਮੰਗਵਾ ਕੇ ਜ਼ਰੂਰ ਅਸਰ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਤੁਸੀਂ ਘਰ ਬੈਠੇ ਵੀ ਫੋਨ 'ਤੇ ਆਪਣੀ ਆਪਣੀ ਬੀਮਾਰੀ ਬਾਰੇ ਪੂਰੀ ਜਾਣਕਾਰੀ ਦੇ ਕੇ ਦਵਾਈ ਮੰਗਵਾ ਸਕਦੇ ਹੋ। ਦੇਸ਼-ਵਿਦੇਸ਼ 'ਚ ਦਵਾਈ ਭੇਜਣ ਦਾ ਵਿਸ਼ੇਸ਼ ਪ੍ਰਬੰਧ ਹੈ।
– ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।
ਜ਼ਰੂਰੀ ਸੂਚਨਾ : ਜੇਕਰ ਤੁਹਾਡਾ ਦੋਸਤ ਜਾਂ ਖਾਸ ਰਿਸ਼ਤੇਦਾਰ ਚਾਹੇ ਉਹ ਦੇਸ਼ ਜਾਂ ਵਿਦੇਸ਼ ਵਿਚ ਰਹਿੰਦਾ ਹੈ, ਜੇਕਰ ਘੱਟ ਸ਼ੁਕਰਾਣੂ (Low sperm count) ਸਮੱਸਿਆ ਤੋਂ ਪ੍ਰੇਸ਼ਾਨ ਹੈ ਤਾਂ ਇਹ ਖ਼ਬਰ ਜ਼ਰੂਰ ਸ਼ੇਅਰ ਕਰੋ। ਧੰਨਵਾਦ!
Credit : www.jagbani.com