ਬਿਆਸ ਵਾਲੇ ਬਾਬਾ ਜੀ ਨੂੰ ਬੇਨਤੀ ਭਗਵੰਤ ਮਾਨ ਦੇ ਛੇ ਮਹੀਨੇ ਡੇਰੇ 'ਚ ਲਵਾ ਕੇ ਸ਼ਰਾਬ ਛੁਡਵਾ ਦਿਓ : ਮਜੀਠੀਆ

ਬਿਆਸ ਵਾਲੇ ਬਾਬਾ ਜੀ ਨੂੰ ਬੇਨਤੀ ਭਗਵੰਤ ਮਾਨ ਦੇ ਛੇ ਮਹੀਨੇ ਡੇਰੇ 'ਚ ਲਵਾ ਕੇ ਸ਼ਰਾਬ ਛੁਡਵਾ ਦਿਓ : ਮਜੀਠੀਆ

ਪਟਿਆਲਾ : ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ ਅਤੇ ਡੇਰਾ ਬਿਆਸ ਨੂੰ ਮੁੱਖ ਮੰਤਰੀ ਦੀ ਸ਼ਰਾਬ ਛੁਡਵਾਉਣ ਦੀ ਅਪੀਲ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਪੁਰਸ਼ਾਂ ਨਾਲ ਪੰਗੇ ਲੈਣਾ ਇਨ੍ਹਾਂ ਨੂੰ ਪੁੱਠਾ ਪੈ ਰਿਹਾ ਹੈ। ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਦੀ ਸੁਰੱਖਿਆ ਨੂੰ ਗੇਟ 'ਤੇ ਰੋਕੇ ਜਾਣ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਗਲਤ ਘਟਨਾ ਵਾਪਰ ਜਾਂਦੀ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਸੀ? ਮਜੀਠੀਆ ਨੇ ਡੇਰਾ ਬਿਆਸ ਦੇ ਮੁਖੀ ਨੂੰ ਬੇਨਤੀ ਕੀਤੀ ਕਿ ਉਹ ਮੁੱਖ ਮੰਤਰੀ ਵੱਲੋਂ ਕੀਤੇ ਗਏ ਟਵੀਟਾਂ ਦਾ ਗੁੱਸਾ ਨਾ ਕਰਨ, ਕਿਉਂਕਿ ਇਹ ਟਵੀਟ ਅਕਸਰ 'ਖਾਧੀ-ਪੀਤੀ' ਵਿਚ ਕੀਤੇ ਜਾਂਦੇ ਹਨ। ਇਸ ਦੌਰਾਨ ਮਜੀਠੀਆ ਨੇ ਭਗਵੰਤ ਮਾਨ ਨੂੰ ਹਲਕਾ ਮਜੀਠਾ ਤੋਂ ਚੋਣ ਲੜਨ ਦਾ ਚੈਲੰਜ ਵੀ ਕੀਤਾ। 

ਮਜੀਠੀਆ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਡੇਰੇ ਵਿਚ ਸ਼ਰਾਬ ਛੁਡਵਾਉਂਦੇ ਹੋ ਮੁੱਖ ਮੰਤਰੀ ਦੀ ਵੀ ਸ਼ਰਾਬ ਛੁਡਵਾ ਦਿਓ, ਜੇ ਸ਼ਰਾਬ ਛੁੱਟ ਗਈ ਤਾਂ ਭੈਣ ਗੁਰਪ੍ਰੀਤ ਕੌਰ ਤੇ ਮਾਤਾ ਜੀ ਵੀ ਧੰਨਵਾਦ ਕਰਨਗੇ। ਮਜੀਠੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਭਗਵੰਤ ਮਾਨ ਛੇ ਮਹੀਨੇ ਡੇਰੇ ਵਿਚ ਰਹਿ ਲੈਣ ਤਾਂ ਉਨ੍ਹਾਂ ਦਾ ਲਿਵਰ ਬਚ ਸਕਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਸਮੇਂ ਵੀ ਪਟਾਕਾ ਪੈ ਸਕਦਾ। 

ਸਿੱਧੂ ਮੂਸੇਵਾਲੇ ਵਾਂਗ ਮੈਨੂੰ ਵੀ ਮਰਵਾ ਸਕਦੇ 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS