IPL 2026: ਗੁਜਰਾਤ ਦੀ 89 ਦੌੜਾਂ ਨਾਲ ਧਮਾਕੇਦਾਰ ਜਿੱਤ, ਚੇਨਈ ਟੂਰਨਾਮੈਂਟ ਤੋਂ ਬਾਹਰ

IPL 2026: ਗੁਜਰਾਤ ਦੀ 89 ਦੌੜਾਂ ਨਾਲ ਧਮਾਕੇਦਾਰ ਜਿੱਤ, ਚੇਨਈ ਟੂਰਨਾਮੈਂਟ ਤੋਂ ਬਾਹਰ

ਸਪੋਰਟਸ ਡੈਸਕ- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2026 ਦੇ 66ਵੇਂ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 89 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਹੈ। ਇਸ ਹਾਰ ਦੇ ਨਾਲ ਹੀ ਚੇਨਈ ਦਾ ਪਲੇਅ-ਆਫ ਵਿੱਚ ਪਹੁੰਚਣ ਦਾ ਸੁਪਨਾ ਟੁੱਟ ਗਿਆ ਹੈ ਅਤੇ ਉਹ ਇਸ ਸੀਜ਼ਨ ਦੀ ਦੌੜ ਤੋਂ ਬਾਹਰ ਹੋ ਗਈ ਹੈ। ਦੂਜੇ ਪਾਸੇ, ਗੁਜਰਾਤ ਦੀ ਟੀਮ 14 ਮੈਚਾਂ ਵਿੱਚ 18 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਜ਼ ਨੇ 229/4 ਦਾ ਪਹਾੜ ਜਿਹਾ ਸਕੋਰ ਖੜ੍ਹਾ ਕੀਤਾ। ਗੁਜਰਾਤ ਲਈ ਸਾਈ ਸੁਦਰਸ਼ਨ ਨੇ 84 ਅਤੇ ਕਪਤਾਨ ਸ਼ੁਭਮਨ ਗਿੱਲ ਨੇ 64 ਦੌੜਾਂ ਦੀਆਂ ਵਿਸਫੋਟਕ ਪਾਰੀਆਂ ਖੇਡੀਆਂ। ਅੰਤ ਵਿੱਚ ਜੋਸ ਬਟਲਰ ਨੇ ਵੀ ਮਹਿਜ਼ 27 ਗੇਂਦਾਂ ਵਿੱਚ ਅਜੇਤੂ 57 ਦੌੜਾਂ ਠੋਕ ਕੇ ਚੇਨਈ ਦੇ ਗੇਂਦਬਾਜ਼ਾਂ ਦੀ ਰਜ ਕੇ ਖਿਚਾਈ ਕੀਤੀ।

230 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਚੇਨਈ ਦੇ ਚੋਟੀ ਦੇ ਬੱਲੇਬਾਜ਼ਾਂ ਸੰਜੂ ਸੈਮਸਨ (0), ਰੁਤੂਰਾਜ ਗਾਇਕਵਾੜ (16) ਅਤੇ ਉਰਵਿਲ ਪਟੇਲ (0) ਨੂੰ ਜਲਦੀ ਪਵੇਲੀਅਨ ਭੇਜ ਕੇ ਟੀਮ ਦੀ ਕਮਰ ਤੋੜ ਦਿੱਤੀ। ਚੇਨਈ ਲਈ ਸ਼ਿਵਮ ਦੂਬੇ ਨੇ 17 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਕੁਝ ਉਮੀਦ ਜਗਾਈ ਸੀ, ਪਰ ਉਹ ਰਾਸ਼ਿਦ ਖਾਨ ਦੀ ਗੇਂਦ 'ਤੇ ਆਊਟ ਹੋ ਗਿਆ। ਪੂਰੀ ਚੇਨਈ ਦੀ ਟੀਮ 13.4 ਓਵਰਾਂ ਵਿੱਚ ਮਹਿਜ਼ 140 ਦੌੜਾਂ 'ਤੇ ਹੀ ਸਿਮਟ ਗਈ।

Credit : www.jagbani.com

  • TODAY TOP NEWS