ਤੇਜ਼ ਰਫਤਾਰ ਕਾਰ ਚਾਲਕ ਔਰਤ ਨੇ ਐਕਟਿਵਾ ਸਵਾਰ ਐਡਵੋਕੇਟ ਔਰਤ ਨੂੰ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ

ਤੇਜ਼ ਰਫਤਾਰ ਕਾਰ ਚਾਲਕ ਔਰਤ ਨੇ ਐਕਟਿਵਾ ਸਵਾਰ ਐਡਵੋਕੇਟ ਔਰਤ ਨੂੰ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ

ਲੁਧਿਆਣਾ - ਥਾਣਾ ਪੀ.ਏ.ਯੂ. ਦੇ ਅਧੀਨ ਆਉਂਦੇ ਸੱਗੂ ਚੌਕ ਦੇ ਨੇੜੇ ਇਕ ਤੇਜ਼ ਰਫਤਾਰ ਕਾਰ ਚਾਲਕ ਔਰਤ ਨੇ ਐਕਟਿਵਾ ਸਵਾਰ ਐਡਵੋਕੇਟ ਔਰਤ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਐਕਟਿਵਾ ਸਵਾਰ ਐਡਵੋਕੇਟ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਡੀ.ਐੱਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਐਡਵੋਕੇਟ ਔਰਤ ਦੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਰਜਿੰਦਰਪਾਲ ਚੌਧਰੀ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 5 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਸੱਗੂ ਚੌਕ ਦੇ ਕੋਲ ਇਕ ਕਾਰ ਅਤੇ ਐਕਟਿਵਾ ਦੇ ਵਿਚ ਐਕਸੀਡੈਂਟ ਹੋਇਆ ਹੈ ਅਤੇ ਐਕਟਿਵਾ ਸਵਾਰ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਤੁਰੰਤ ਡੀ.ਐੱਮ.ਸੀ. ਹਸਪਤਾਲ ਵਿਚ ਪੁੱਜੀ ਜਿਥੇ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਔਰਤ ਦੀ ਪਛਾਣ ਸ਼ਿਵਾਨੀ ਵਧਵਾ (33) ਪੁੱਤਰੀ ਸ਼ਿਵ ਚੰਦ ਵਧਵਾ ਵਾਸੀ ਮਾਡਲ ਟਾਊਨ ਨੂਰਮਹਿਲ, ਜਲੰਧਰ ਹਾਲ ਵਾਸੀ ਜੀ.ਕੇ. ਡੇਅਰੀ ਵਾਲੀ ਗਲੀ, ਹੰਬੜਾਂ ਰੋਡ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਿਵਾਨੀ ਵਧਵਾ ਕੋਰਟ ਕੰਪਲੈਕਸ ਵਿਚ ਐਡਵੋਕੇਟ ਦੀ ਪ੍ਰੈਕਟਿਸ ਕਰਦੀ ਸੀ। ਅੱਜ ਐਡਵੋਕੇਟ ਸ਼ਿਵਾਨੀ ਵਧਵਾ ਕੋਰਟ ਤੋਂ ਕੰਮ ਖਤਮ ਕਰਕੇ ਵਾਪਸ ਆਪਣੇ ਘਰ ਜਾ ਰਹੀ ਸੀ। ਇਸੇ ਦੌਰਾਨ ਸੱਗੂ ਚੌਕ ਦੇ ਕੋਲ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ।

ਥਾਣਾ ਮੁਖੀ ਨੇ ਦੱਸਿਆ ਕਿ ਹਾਲ ਦੀ ਘੜੀ ਪੁਲਸ ਵੱਲੋਂ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ। ਪੁਲਸ ਨੇ ਮ੍ਰਿਤਕਾ ਸ਼ਿਵਾਨੀ ਵਧਵਾ ਦੀ ਮਾਤਾ ਸੁਨੀਤਾ ਰਾਣੀ ਪਤਨੀ ਸ਼ਿਵ ਚੰਦਰ ਵਧਵਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਕਾਰ ਚਾਲਕ ਔਰਤ ਦੇ ਖਿਲਾਫ ਤੇਜ਼ ਰਫਤਾਰ ਵਾਹਨ ਚਲਾਉਣ ਅਤੇ ਗੈਰਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਅਜੇ ਤੱਕ ਮਾਮਲੇ ਵਿਚ ਕਾਰ ਚਾਲਕ ਮੁਲਜ਼ਮ ਔਰਤ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮ੍ਰਿਤਕ ਔਰਤ ਸ਼ਿਵਾਨੀ ਵਧਦਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲ ਦੀ ਘੜੀ ਪੁਲਸ ਵੱਲੋਂ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।

Credit : www.jagbani.com

  • TODAY TOP NEWS