ਕੈਪਟਨ ਸਰਕਾਰ ਦੀ 5 ਮਰਲਾ ਪਲਾਟ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਚੰਨੀ ਸਰਕਾਰ ਨੇ ਦਿੱਤੇ ਇਹ ਨਿਰਦੇਸ਼

ਕੈਪਟਨ ਸਰਕਾਰ ਦੀ 5 ਮਰਲਾ ਪਲਾਟ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਚੰਨੀ ਸਰਕਾਰ ਨੇ ਦਿੱਤੇ ਇਹ ਨਿਰਦੇਸ਼

ਜਲੰਧਰ— ਬੇਜ਼ਮੀਨੇ ਅਤੇ ਬੇਘਰ ਲੋਕਾਂ ਨੂੰ ਪਿੰਡਾਂ ’ਚ 5-5 ਮਰਲੇ ਦੇ ਪਲਾਟ ਦੇਣ ਲਈ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਨੂੰ 2 ਅਕਤੂਬਰ ਗਾਂਧੀ ਜਯੰਤੀ ਤੱਕ ਮਤਾ ਪਾਸ ਕਰਨ ਦੇ ਨਿਰਦੇਸ਼ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਬਾਦਲ ਸਰਕਾਰ ਨੇ ਇਹ ਯੋਜਨਾ ਆਪਣੇ ਕਾਰਜਕਾਲ ਦੇ ਅੰਤਿਮ ਸਮੇਂ ਸਾਲ 2016 ਦੇ ਅੰਤ ’ਚ ਸ਼ੁਰੂ ਕਰ ਦਿੱਤੀ ਸੀ ਜਦਕਿ ਕੈਪਟਨ ਸਰਕਾਰ ਨੇ ਇਸ ਯੋਜਨਾ ਨੂੰ ਮੰਨਦੇ ਹੋਏ ਇਸ ਨੂੰ ਫਰਵਰੀ 2019 ’ਚ ਮਨਜ਼ੂਰੀ ਦਿੱਤੀ ਸੀ। ਕੈਪਟਨ ਸਰਕਾਰ ਦੀ ਇਸ ਯੋਜਨਾ ਨੂੰ ਚੰਨੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 20 ਸਤੰਬਰ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਇਸ ਯੋਜਨਾ ਨੂੰ ਉਸ ਸਮੇਂ ਦੇ ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਾ ਵਿਕਾਸ ਅਤੇ ਅਧਿਕਾਰੀਆਂ ਨੂੰ ਜਲਦੀ ਅੱਗੇ ਵਧਾਉਣ ਦੇ ਨਿਰਦੇਸ਼ ਦਿੱਤੇ ਸਨ। ਇਸੇ 21 ਸਤੰਬਰ ਨੂੰ ਸੂਬੇ ਦੀ ਉਸ ਸਮੇਂ ਦੀ ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ 5 ਮਰਲਾ ਪਲਾਟ ਸਰਕਾਰ ਦੀ ਮਹੱਤਵਪੂਰਨ ਯੋਜਨਾ ਹੈ। ਨਿਰਦੇਸ਼ਾਂ ਅਨੁਸਾਰ ਸੂਬੇ ਦੀਆਂ ਸਾਰੀਆਂ ਪੇਂਡੂ ਸਭਾਵਾਂ 2 ਅਕਤੂਬਰ ਤੱਕ ਪੇਂਡੂ ਸਭਾ ਦੇ ਇਜਲਾਸ ਬੁਲਾ ਕੇ ਪਿੰਡਾਂ ’ਚ ਬੇਜ਼ਮੀਨੇ ਲੋਕਾਂ ਦੀ ਸੂਚੀ ਤਿਆਰ ਕਰੇ ਅਤੇ ਇਹ ਸੂਚਨਾਵਾਂ 5 ਅਕਤੂਬਰ ਤੱਕ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ’ਚ ਪਹੁੰਚਾ ਦੇਵੇ। 

2 ਅਕਤੂਬਰ ਨੂੰ ਸਾਰੀਆਂ ਪੇਂਡੂ ਪੰਚਾਇਤਾਂ ਨੂੰ 5 ਮਰਲੇ ਪਲਾਟ ਦੇਣ ਲਈ ਮਤਾ ਪਾਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਭਾਵੇਂ ਪੇਂਡੂ ਪੰਚਾਇਤ ਕੋਲ ਆਪਣੀ ਜ਼ਮੀਨ ਹੈ ਜਾਂ ਨਹੀਂ। ਪੇਂਡੂ ਪੰਚਾਇਤਾਂ ਦੀਆਂ ਸਾਰੀਆਂ ਸੂਚੀਆਂ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਭੇਜਣ ਅਤੇ ਫਿਰ ਉਥੋਂ ਇਹ ਸੂਚੀਆਂ ਤਸਦੀਕ ਕਰਕੇ 8 ਅਕਤੂਬਰ ਤੱਕ ਸਰਕਾਰ ਨੂੰ ਦੇਣ ਦੇ ਨਿਰਦੇਸ਼ ਜਾਰੀ ਹੋਏ ਹਨ। ਜਾਣਕਾਰੀ ਮੁਤਾਬਕ ਸਰਕਾਰ ਦਾ ਮੰਨਣਾ ਹੈ ਕਿ ਇਹ ਯੋਜਨਾ ਨਾ ਸਿਰਫ਼ ਬੇਘਰਾਂ ਨੂੰ ਘਰ ਹੀ ਦੇਵੇਗੀ ਸਗੋਂ ਇਕ ਅਜਿਹੀ ਲੋਕ ਭਲਾਈ ਦੀ ਯੋਜਨਾ ਹੈ, ਜਿਸ ਨਾਲ ਸੱਤਾਧਾਰੀ ਕਾਂਗਰਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਵੀ ਫਾਇਦਾ ਹੋਵੇਗਾ। ਇਹ ਪਲਾਟ ਸਾਂਝੀ ਜ਼ਮੀਨ ’ਚੋਂ ਦਿੱਤੇ ਜਾਣਗੇ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੂਬੇ ’ਚ ਪਹਿਲੇ ਪੜਾਅ ’ਚ 1,32, 620 ਪਲਾਟ ਅਲਾਟ ਕੀਤੇ ਜਾਣੇ ਹਨ। ਪਹਿਲਾਂ ਵੀ ਤਤਕਾਲੀ ਮੁੱਖ ਮੰਤਰੀ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਮਕਸਦ ਲਈ ਜ਼ਰੂਰੀ ਜ਼ਮੀਨ ਦੀ ਪਛਾਣ ਕਰਨ ਦੇ ਬਾਅਦ ਇਸ ਦੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਨੂੰ ਕਿਹਾ ਸੀ ਪਰ ਸਰਕਾਰੀ ਤੰਤਰ ਦੀ ਕਮੀ ਦੇ ਚਲਦਿਆਂ ਇਹ ਕੰਮ ਸਹੀ ਢੰਗ ਨਾਲ ਨਹੀਂ ਚੱਲ ਸਕਿਆ ਸੀ। 

PunjabKesari

ਇਨ੍ਹਾਂ ਜ਼ਿਲ੍ਹਿਆਂ ’ਚ ਦਿੱਤੇ ਜਾਣਗੇ ਪਲਾਟ
ਸਰਕਾਰ ਦੀ ਯੋਜਨਾ ਅਨੁਸਾਰ ਜਿਹੜੇ ਜ਼ਿਲ੍ਹਿਆਂ ’ਚ ਇਹ ਪਲਾਟ ਦਿੱਤੇ ਜਾਣੇ ਹਨ, ਉਨ੍ਹਾਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ 860 ਪੰਚਾਇਤਾਂ ’ਚ 8600 ਪਲਾਟ, ਬਠਿੰਡਾ ਜ਼ਿਲ੍ਹੇ ਦੀਆਂ 114 ਪੰਚਾਇਤਾਂ ’ਚ 3140 ਪਲਾਟ, ਬਰਨਾਲਾ ’ਚ 175 ਪੰਚਾਇਤਾਂ ’ਚ 1750 ਪਲਾਟ, ਫਿਰੋਜ਼ਪੁਰ ਜ਼ਿਲ੍ਹੇ ਦੀਆਂ 838 ਪੰਚਾਇਤਾਂ ’ਚ 8380 ਪਲਾਟ, ਫਾਜ਼ਿਲਕਾ ਦੀਆਂ 435 ਪੰਚਾਇਤਾਂ ’ਚ 4350 ਪਲਾਟ ਅਤੇ ਫਰੀਦਕੋਟ ਜ਼ਿਲ੍ਹੇ ’ਚ 2430 ਪਲਾਟ ਦਿੱਤੇ ਜਾਣਗੇ। 

Credit : www.jagbani.com

  • TODAY TOP NEWS