ਭਾਰਤ ਬੰਦ ਮੌਕੇ ਰੁਕੀ ਜ਼ਿੰਦਗੀ ਦੀ ਰਫ਼ਤਾਰ, ਕਿਸਾਨਾਂ ਦੀ ਕਰਮਚਾਰੀਆਂ ਤੇ ਬੈਂਕ ਮੈਨੇਜਰਾਂ ਨਾਲ ਹੋਈ ਤਿੱਖੀ ਨੋਕ-ਝੋਕ

ਭਾਰਤ ਬੰਦ ਮੌਕੇ ਰੁਕੀ ਜ਼ਿੰਦਗੀ ਦੀ ਰਫ਼ਤਾਰ, ਕਿਸਾਨਾਂ ਦੀ ਕਰਮਚਾਰੀਆਂ ਤੇ ਬੈਂਕ ਮੈਨੇਜਰਾਂ ਨਾਲ ਹੋਈ ਤਿੱਖੀ ਨੋਕ-ਝੋਕ

ਬਰਨਾਲਾ - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੇ ਸੱਦੇ ਦੌਰਾਨ ਜ਼ਿਲ੍ਹਾ ਬਰਨਾਲਾ ਵਿੱਚ ਜ਼ਿੰਦਗੀ ਦੀ ਰਫ਼ਤਾਰ ਪੂਰੀ ਤਰ੍ਹਾਂ ਨਾਲ ਰੁਕ ਗਈ। ਕਿਸਾਨਾਂ ਨੇ ਕਈ ਥਾਵਾਂ ’ਤੇ ਰੋਡ ਜਾਮ ਕਰਕੇ ਧਰਨੇ ਦਿੱਤੇ। ਰੇਲਵੇ ਟ੍ਰੈਕ ਵੀ ਕਿਸਾਨਾਂ ਵਲੋਂ ਰੋਕੇ ਗਏ, ਜਿਸ ਕਾਰਨ ਜ਼ਿਲ੍ਹਾ ਬਰਨਾਲਾ ਵਿਚ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਰਕਾਰ ਦੇ ਰੈਵਨਿਉ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਬੰਦ ਦੌਰਾਨ ਕਈ ਅਦਾਰਿਆਂ ਨੂੰ ਬੰਦ ਕਰਵਾਉਣ ਮੌਕੇ ਕਿਸਾਨਾਂ ਦੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਕਰਮਚਾਰੀਆਂ ਨਾਲ ਤਿੱਖੀ ਨੋਕ ਝੋਕ ਵੀ ਹੋਈ। ਇਕ ਬੈਂਕ ਨੂੰ ਬੰਦ ਕਰਵਾਉਣ ਲਈ ਕਿਸਾਨਾਂ ਨੇ ਬੈਂਕ ਅੱਗੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - 5 ਮੰਤਰੀਆਂ ਦੀ ਛਾਂਟੀ ਮਗਰੋਂ ਮੁੱਖ ਮੰਤਰੀ ਚੰਨੀ ਲਈ ਇਕਜੁੱਟ ਹੋ ਕੇ ਸਰਕਾਰ ਚਲਾਉਣਾ ਚੁਣੌਤੀਪੂਰਨ ਕੰਮ!

PunjabKesari

ਬੈਂਕਾਂ ਅੰਦਰ ਜਾ ਕੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਕੱਢਿਆ ਬੈਂਕ ਤੋਂ ਬਾਹਰ
ਪੱਕਾ ਕਾਲਜ ਰੋਡ ’ਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਖੁੱਲ੍ਹੇ ਸਨ, ਜਿਸਦੀ ਭਣਕ ਕਿਸਾਨਾਂ ਨੂੰ ਲੱਗ ਗਈ। ਕਿਸਾਨ ਇਕੱਠੇ ਹੋ ਕੇ ਬੈਂਕਾਂ ਦੇ ਅੰਦਰ ਚਲੇ ਗਏ। ਐੱਚ.ਡੀ.ਐੱਫ.ਬੈਂਕ, ਕੋਟੈਕ ਮਹਿੰਦਰ ਬੈਂਕ ਅਤੇ ਹੋਰ ਕਈ ਬੈਂਕਾਂ ਦੇ ਅੰਦਰ ਜਾ ਕੇ ਕਿਸਾਨਾਂ ਨੇ ਬੈਂਕ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਨੂੰ ਬੈਂਕ ਤੋਂ ਬਾਹਰ ਕੱਢ ਦਿੱਤਾ ਅਤੇ ਬੈਂਕ ਮੈਨੇਜਰਾਂ ਦੀ ਝਾੜਝੰਬ ਕੀਤੀ ਕਿ ਤੁਸੀਂ ਬੰਦ ਦੌਰਾਨ ਵੀ ਬੈਂਕ ਖੋਲ੍ਹੇ ਹੋਏ ਹਨ। ਕਈ ਬੈਂਕ ਮੈਨੇਜਰ ਕਿਸਾਨਾਂ ਅੱਗੇ ਮਿਣਤਾਂ ਕਰਦੇ ਦੇਖੇ ਗਏ ਕਿ ਅਸੀਂ ਤਾਂ ਨੌਕਰੀ ਕਰਨੀ ਹੈ। ਉਪਰੋਂ ਹੁਕਮ ਹਨ। ਕਿਸਾਨਾਂ ਅੱਗੇ ਉਨ੍ਹਾਂ ਦੀ ਇਕ ਨਹੀਂ ਚੱਲੀ ਅਤੇ ਕਿਸਾਨਾਂ ਦੇ ਹੁਕਮ ’ਤੇ ਉਨ੍ਹਾਂ ਨੂੰ ਬੈਂਕ ਬੰਦ ਕਰਨੇ ਪਏ। ਇਸ ਦੌਰਾਨ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਸ ਵੀ ਮੌਕੇ ’ਤੇ ਪੁੱਜ ਗਈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਬਿਜਲੀ ਬੋਰਡ ਨੂੰ ਬੰਦ ਕਰਵਾਉਣ ਲਈ ਪੁੱਜੇ ਸੈਂਕੜੇ ਕਿਸਾਨ
ਕਿਸਾਨਾਂ ਨੂੰ ਭਣਕ ਪੈ ਗਈ ਕਿ ਬਿਜਲੀ ਬੋਰਡ ਦਾ ਦਫ਼ਤਰ ਖੁੱਲ੍ਹਾ ਹੈ ਤਾਂ ਸੈਂਕੜੇ ਕਿਸਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਬਿਜਲੀ ਦਫ਼ਤਰ ਪੁੱਜ ਗਏ ਅਤੇ ਕਰਮਚਾਰੀਆਂ ਨੂੰ ਦਫ਼ਤਰ ਬੰਦ ਕਰਨ ਲਈ ਕਿਹਾ। ਕਰਮਚਾਰੀਆਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਫਾਲਟ ਪੈ ਜਾਵੇਗਾ ਤਾਂ ਉਸਨੂੰ ਕੌਣ ਠੀਕ ਕਰੇਗਾ। ਤਾਂ ਕਿਸਾਨ ਇਸ ਗੱਲ ’ਤੇ ਵੀ ਭੜਕ ਗਏ ਅਤੇ ਕਿਸਾਨਾਂ ਨੇ ਕਿਹਾ ਜਦੋਂ ਤੁਹਾਡਾ ਅੰਦੋਲਨ ਹੁੰਦਾ ਹੈ ਤਾਂ ਅਸੀਂ ਤੁਹਾਡਾ ਸਾਥ ਦਿੰਦੇ ਹਾਂ।’’

PunjabKesari

ਕਿਸਾਨਾਂ ਨੇ ਪੈਟਰੋਲ ਪੰਪ ਕਰਵਾਏ ਬੰਦ, ਵਾਹਨਾਂ ਵਿਚ ਤੇਲ ਮੁੱਕਣ ਕਾਰਨ ਰੋੜਦੇ ਰਹੇ ਲੋਕ ਵਾਹਨਾਂ ਨੂੰ
ਸਵੇਰ ਵੇਲੇ ਸ਼ਹਿਰ ਦੇ ਪੈਟਰੋਲ ਪੰਪ ਖੁੱਲ੍ਹੇ ਸਨ ਪਰ ਕਿਸਾਨਾਂ ਨੇ 9 ਵਜੇ ਦੇ ਕਰੀਬ ਸਾਰੇ ਪੈਟਰਲ ਪੰਪਾਂ ਨੂੰ ਬੰਦ ਕਰਵਾ ਦਿੱਤਾ, ਜਿਸ ਨਾਲ ਲੋਕਾਂ ਨੂੰ ਕਈ ਪਰੇਸ਼ਾਨੀ ਹੋਈ। ਕਈ ਵਾਹਨ ਚਾਲਕ ਵਾਹਨਾਂ ਵਿਚ ਪੈਟਰੋਲ ਮੁੱਕਣ ਕਾਰਨ ਉਨ੍ਹਾਂ ਨੂੰ ਰੇਹੜਕੇ ਲੈ ਕੇ ਜਾਂਦੇ ਦੇਖੇ ਗਏ। ਇਸ ਤਰ੍ਹਾਂ ਕਚਹਿਰੀ ਚੌਂਕ ਵਿਚ ਬਰਨਾਲਾ ਵਾਸੀ ਪਰਮਿੰਦਰ ਸਿੰਘ ਇਕ ਮਹਿਲਾ ਪਰਿਵਾਰਕ ਮੈਂਬਰ ਨੂੰ ਮੋਟਰਸਾਈਕਲ ’ਤੇ ਲੈ ਕੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਪੈਟਰੋਲ ਮੁੱਕ ਗਿਆ। ਬੜੀ ਮੁਸ਼ਕਲ ਨਾਲ ਦੋਵੇਂ ਮੋਟਰਸਾਈਕਲ ਨੂੰ ਰੋਹੜਕੇ ਪੈਟਰੋਲ ਪੰਪ ’ਤੇ ਪੁੱਜੇ ਤਾਂ ਪੈਟਰੋਲ ਪੰਪ ਵੀ ਬੰਦ ਸੀ ਤਾਂ ਕਿਸੇ ਵਿਅਕਤੀ ਨੇ ਉਸਨੂੰ ਆਪਣੇ ਵਾਹਨ ਵਿਚੋਂ ਕੱਢਕੇ ਪੈਟਰੋਲ ਦਿੱਤਾ। ਤਾਂ ਉਹ ਆਪਣੇ ਘਰ ਪੁੱਜੇ। ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਨੇ ਕਿਹਾ ਕਿ ਮੈਂ ਜਰੂਰੀ ਕੰਮ ਲਈ ਬਾਹਰ ਜਾਣਾ ਸੀ। ਪੈਟਰੋਲ ਮੁੱਕਣ ਕਾਰਨ ਅਤੇ ਸੜਕ ਜਾਮ ਹੋਣ ਕਾਰਨ ਹੁਣ ਮੈਂ ਆਪਣੇ ਜਰੂਰੀ ਕੰਮ ਨਹੀਂ ਜਾ ਸਕਾਂਗਾ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

PunjabKesari

ਬੱਸਾਂ ਅਤੇ ਰੇਲਾਂ ਨਾ ਚੱਲਣ ਕਾਰਨ ਵਿਹਲੇ ਬੈਠੇ ਰਹੇ ਰਿਕਸ਼ਾ ਚਾਲਕ, ਪਏ ਰੋਟੀ ਦੇ ਲਾਲੇ
ਕਿਸਾਨਾਂ ਵਲੋਂ ਚੱਕ ਜਾਮ ਕਰ ਦੇਣ ਕਾਰਨ ਅੱਜ ਬੱਸਾਂ ਅਤੇ ਰੇਲਾਂ ਬੰਦ ਸਨ, ਜਿਸ ਕਾਰਨ ਰਿਕਸ਼ਾ ਚਾਲਕ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਵਿਹਲੇ ਬੈਠੇ ਦੇਖੇ ਗਏ। ਗੱਲਬਾਤ ਕਰਦਿਆਂ ਰਿਕਸ਼ਾ ਚਾਲਕ ਦਰਸ਼ਨ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਅਸੀਂ ਤਾਂ ਰੋਜ ਕਮਾਕੇ ਰੋਟੀ ਖਾਣ ਵਾਲੇ ਹਾਂ। ਅੱਜ ਹੜਤਾਲ ਕਾਰਨ ਕੋਈ ਵੀ ਸਵਾਰੀ ਨਹੀਂ ਮਿਲੀ, ਜਿਸ ਕਾਰਨ ਅੱਜ ਸਾਨੂੰ ਰੋਟੀ ਦੇ ਲਾਲੇ ਪੈ ਗਏ ਹਨ। ਸਖ਼ਤ ਮਿਹਨਤ ਕਰਕੇ ਸਿਰਫ਼ ਡੇਢ ਸੌ ਰੁਪਏ ਰੋਜ਼ਾਨਾ ਬਣਦੇ ਹਨ। ਇੰਨੀ ਮਹਿੰਗਾਈ ਵਿਚ ਇੰਨੇ ਘੱਟ ਪੈਸਿਆਂ ਵਿਚ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

PunjabKesari

ਰੈਵਨਿਉ ਨੂੰ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ
ਬਰਨਾਲਾ ਬੱਸ ਸਟੈਂਡ ਤੋਂ ਰੋਜ਼ਾਨਾ 580 ਬੱਸਾਂ ਨਿਕਲਦੀਆਂ ਹਨ, ਜਿਥੇ ਨਗਰ ਸੁਧਾਰ ਟਰੱਸਟ ਦੇ ਰੈਵਨਿਉ ਨੂੰ ਵੀ ਨੁਕਸਾਨ ਹੋਇਆ। ਉਥੇ ਹੀ ਪੀ ਆਰ ਟੀ ਸੀ, ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਹੋਇਆ। ਇਸੇ ਤਰ੍ਹਾਂ ਨਾਲ ਰੇਲ ਗੱਡੀਆਂ ਨਾ ਚੱਲਣ ਕਾਰਨ ਵੀ ਰੈਵਨਿਉ ਨੂੰ ਨੁਕਸਾਨ ਹੋਇਆ। ਸਾਰੇ ਵਪਾਰਕ ਅਤੇ ਵਿੱਦਿਆ ਅਦਾਰੇ ਬੰਦ ਸਨ। ਇਥੋਂ ਤੱਕ ਕਿ ਸਬਜੀ ਦੀਆਂ ਰੇਹੜੀਆਂ ਵੀ ਨਹੀਂ ਲੱਗੀਆਂ। ਜਿਸ ਕਾਰਨ ਸਰਕਾਰ ਨੂੰ ਬਰਨਾਲਾ ਜਿਲ੍ਹੇ ਵਿਚੋਂ ਹੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ

ਸਰਕਾਰੀ ਦਫ਼ਤਰ ਵੀ ਰਹੇ ਖਾਲੀ
ਜਿਥੇ ਬੰਦ ਦੌਰਾਨ ਪ੍ਰਾਈਵੇਟ ਅਦਾਰੇ ਬੰਦ ਸਨ। ਉਥੇ ਹੀ ਸਰਕਾਰੀ ਦਫ਼ਤਰ ਵੀ ਖਾਲੀ ਪਏ। ਇਥੋਂ ਤੱਕ ਕਿ ਡੀ. ਸੀ. ਦਫ਼ਤਰ ਵੀ ਖਾਲੀ ਪਿਆ ਸੀ। ਜਦੋਂ ਜਗ ਬਾਣੀ ਦੀ ਟੀਮ ਨੇ ਡੀ.ਸੀ. ਦਫਤਰ ਦਾ ਦੌਰਾ ਕੀਤਾ ਤਾਂ ਉਸ ਸਮੇਂ ਨਾ ਤਾਂ ਡੀ. ਸੀ. ਦਫਤਰ ਵਿਚ ਸਨ ਨਾ ਹੀ ਏ. ਡੀ. ਸੀ.। ਪੂਰੇ ਸਟਾਫ ਦਾ ਦਫ਼ਤਰ ਵੀ ਖਾਲੀ ਪਿਆ ਸੀ। ਸਿਰਫ ਇੱਕਾ ਦੁੱਕਾ ਕਰਮਚਾਰੀ ਹੀ ਹਾਜ਼ਰ ਸਨ। ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਵਲੋਂ ਰੋਡ ਜਾਮ ਕੀਤੇ ਹੋਏ ਸਨ। ਹੰਡਿਆਇਆ ਰੋਡ ਤੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਤਿੰਨੇ ਖੇਤੀਬਾੜੀ ਬਿਲ ਲਿਆਉਣ ਦਾ ਮਕਸਦ ਵੀ ਇਹੀ ਹੈ। ਮੋਦੀ ਅਨਾਜ ਮੰਡੀਆਂ ਬੰਦ ਕਰਨ ਤੇ ਤੁਲੇ ਹੋਏ ਹਨ। ਜੇਕਰ ਉਹ ਅਨਾਜ ਮੰਡੀਆਂ ਬੰਦ ਕਰਨਗੇ ਤਾਂ ਅਸੀਂ ਭਾਰਤ ਬੰਦ ਕਰਾਂਗੇ। ਕਈ ਕਿਸਾਨਾਂ ਨੇ ਇਸ ਬਾਬਤ ਬੈਨਰ ਵੀ ਹੱਥਾਂ ਵਿਚ ਫੜ੍ਹੇ ਹੋਏ ਸਨ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

PunjabKesari

Credit : www.jagbani.com

  • TODAY TOP NEWS