ਰੇਤ ਮਾਈਨਿੰਗ ਨੂੰ ਲੈ ਕੇ ਰਾਘਵ ਚੱਢਾ ਨੇ ਫਿਰ ਘੇਰੀ ਕਾਂਗਰਸ, ਮੁੱਖ ਮੰਤਰੀ ਚੰਨੀ ’ਤੇ ਲਾਇਆ ਵੱਡਾ ਦੋਸ਼

ਰੇਤ ਮਾਈਨਿੰਗ ਨੂੰ ਲੈ ਕੇ ਰਾਘਵ ਚੱਢਾ ਨੇ ਫਿਰ ਘੇਰੀ ਕਾਂਗਰਸ, ਮੁੱਖ ਮੰਤਰੀ ਚੰਨੀ ’ਤੇ ਲਾਇਆ ਵੱਡਾ ਦੋਸ਼

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕ ਵਾਰ ਫਿਰ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਦੋਸ਼ ਲਗਾਏ ਹਨ। ਰਾਘਵ ਚੱਢਾ ਨੇ ਆਖਿਆ ਹੈ ਕਿ ਜਿਸ ਜਗ੍ਹਾ ਆਮ ਆਦਮੀ ਪਾਰਟੀ ਨੇ ਰੇਡ ਕੀਤੀ, ਉਥੇ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਜਦਕਿ ਚੰਨੀ ਸਾਬ੍ਹ ਕਹਿੰਦੇ ਹਨ ਕਿ ਮੈਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਖੁਦ ਰੇਤ ਦੇ ਸਭ ਤੋਂ ਵੱਡੇ ਮਾਫੀਆ ਹਨ, ਜਿਹੜੇ ਨਜਾਇਜ਼ ਮਾਈਨਿੰਗ ਨੂੰ ਜਾਇਜ਼ ਦੱਸ ਰਹੇ ਹਨ। ਚੱਢਾ ਨੇ ਕਿਹਾ ਕਿ ਜਿੱਥੇ ‘ਆਪ’ ਨੇ ਰੇਡ ਕੀਤੀ ਸੀ, ਉਥੇ ਨਜਾਇਜ਼ ਮਾਈਨਿੰਗ ਚੱਲ ਰਹੀ ਰਹੀ ਹੈ। ਜਦੋਂ ਅਸੀਂ ਉਥੇ ਰੇਡ ਕੀਤੀ ਤਾਂ ਦੋ-ਤਿੰਨ ਘੰਟੇ ਲਈ ਮਾਈਨਿੰਗ ਬੰਦ ਹੋ ਗਈ ਪਰ ਬਾਅਦ ਵਿਚ ਫਿਰ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ।

ਇਥੋਂ ਪਤਾ ਲੱਗਦਾ ਹੈ ਕਿ ਮਾਈਨਿੰਗ ਮਾਫੀਆ ਕਿੰਨਾ ਨਿੱਡਰ ਹੈ। ਇਸ ਦੌਰਾਨ ਉਨ੍ਹਾਂ ਇਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਜਿਸ ਵਿਚ ਉੁਨ੍ਹਾਂ ਦਾਅਵਾ ਕੀਤਾ ਕਿ ਜਿੰਦਾਪੁਰ ਪਿੰਡ ਅਤੇ ਹੋਰ ਪਿੰਡਾਂ ਦੇ ਨਾਮੀ ਲੋਕ ਅਤੇ ਆਗੂ ਸਿੱਧੇ ਤੌਰ ’ਤੇ ਦੱਸ ਰਹੇ ਹਨ ਕਿ ਜਿੰਦਾਪੁਰ ਪਿੰਡ ਦੇ ਦਰਿਆ ਨੇੜੇ ਲੰਬੇ ਸਮੇਂ ਤੋਂ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਅਤੇ ਆਖ ਰਹੇ ਹਨ ਕਿ ਇਹ ਹਲਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਥੇ ਇੰਨੀ ਮਾਈਨਿੰਗ ਹੋ ਚੁੱਕੀ ਹੈ ਕਿ ਦਰਿਆ ਦੇ ਵਹਾਅ ਨਾਲ 35 ਪਿੰਡਾਂ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2019 ਵਿਚ ਚਰਨਜੀਤ ਚੰਨੀ ਜ਼ਿੰਦਾਪੁਰ ਪਿੰਡ ਦੀ ਸਾਈਟ ’ਤੇ ਆਏ ਸਨ ਅਤੇ ਉਦੋਂ ਬੰਨ੍ਹ ਟੁੱਟਿਆ ਸੀ, ਉਸ ਸਮੇਂ ਚੰਨੀ ਵਿਧਾਇਕ ਸਨ ਅਤੇ ਉਨ੍ਹਾਂ ਆਪ ਆ ਕੇ ਇਸ ਦਾ ਜਾਇਜ਼ਾ ਲਿਆ ਸੀ, ਚੰਨੀ ਨੂੰ ਪਤਾ ਵੀ ਕਿ ਇਥੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ, ਇਸ ਦਾ ਮਤਲਬ ਸਾਫ ਹੈ ਕਿ ਚੰਨੀ ਖੁਦ ਮਾਈਨਿੰਗ ਖੁਦ ਕਰਵਾ ਰਹੇ ਹਨ।

Credit : www.jagbani.com

  • TODAY TOP NEWS