ਪੰਜਾਬ ’ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 148 ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਪੰਜਾਬ ’ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 148 ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਲੁਧਿਆਣਾ : ਪੰਜਾਬ ’ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 148 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕ ਮਰੀਜ਼ਾਂ ’ਚੋਂ ਇਕ ਅੰਮ੍ਰਿਤਸਰ, ਇਕ ਲੁਧਿਆਣਾ ਅਤੇ ਇਕ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਸੂਬੇ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 908 ਹੋ ਗਈ ਹੈ। ਅੱਜ ਵੱਖ-ਵੱਖ ਜ਼ਿਲ੍ਹਿਆਂ ’ਚ 89 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਮਾਹਿਰਾਂ ਮੁਤਾਬਕ ਕੋਰੋਨਾ ਦੇ ਸੈਂਪਲ ਨਹੀਂ ਵਧਾਏ ਜਾ ਰਹੇ ਹਨ, ਜਿਸ ਕਾਰਨ ਮਰੀਜ਼ਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਛੁਪੇ ਹੋਏ ਪਾਜ਼ੇਟਿਵ ਮਰੀਜ਼ ਦੂਜੇ ਲੋਕਾਂ ਨੂੰ ਵੀ ਪਾਜ਼ੇਟਿਵ ਕਰ ਰਹੇ ਹਨ। ਅਜਿਹੀ ਹਾਲਤ ’ਚ ਆਉਣ ਵਾਲੇ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ 3142 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 2285 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ’ਚ ਲੁਧਿਆਣਾ ’ਚ 29, ਮੁਹਾਲੀ ’ਚ 47, ਪਟਿਆਲਾ ’ਚ 19, ਫਾਜ਼ਿਲਕਾ ’ਚ 12, ਫ਼ਿਰੋਜ਼ਪੁਰ ’ਚ 10, ਅੰਮ੍ਰਿਤਸਰ, ਕਪੂਰਥਲਾ ਅਤੇ ਮਾਨਸਾ ’ਚ 7-7, ਫਰੀਦਕੋਟ ਅਤੇ ਜਲੰਧਰ ’ਚ 6-6, ਬਠਿੰਡਾ ’ਚ 5, ਫਤਿਹਗੜ੍ਹ ਸਾਹਿਬ ’ਚ 4 ਮਰੀਜ਼ ਸ਼ਾਮਲ ਹਨ, ਹੁਸ਼ਿਆਰਪੁਰ ’ਚ 3, ਪਠਾਨਕੋਟ ’ਚ 2 ਅਤੇ ਬਰਨਾਲਾ, ਰੋਪੜ, ਐੱਸ.ਬੀ.ਐੱਸ. ਨਗਰ ਅਤੇ ਤਰਨਤਾਰਨ ’ਚ ਇਕ-ਇਕ ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ।

Credit : www.jagbani.com

  • TODAY TOP NEWS