ਡਿਪੂ ਹੋਲਡਰ ਲੋਕਾਂ ਨਾਲ ਕਰ ਰਿਹਾ ਸੀ ਘਪਲਾ, ਵੀਡੀਓ ਬਣਾ ਲੋਕਾਂ ਨੇ ਕੀਤੀ ਵਾਇਰਲ

ਡਿਪੂ ਹੋਲਡਰ ਲੋਕਾਂ ਨਾਲ ਕਰ ਰਿਹਾ ਸੀ ਘਪਲਾ, ਵੀਡੀਓ ਬਣਾ ਲੋਕਾਂ ਨੇ ਕੀਤੀ ਵਾਇਰਲ

ਪਟਿਆਲਾ : ਹਲਕਾ ਸਨੌਰ ਦੇ ਪੈਂਦੇ ਪਿੰਡ ਬੋਲੜਕਲਾਂ 'ਚ ਇਕ ਸਰਕਾਰੀ ਡਿਪੂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਡਿਪੂ ਹੋਲਡਰ ਭੋਲੇ-ਭਾਲੇ ਲੋਕਾਂ ਨੂੰ ਚੂਨਾ ਲਾਉਂਦਾ ਦਿਖਾਈ ਦੇ ਰਿਹਾ ਸੀ। ਦੱਸ ਦੇਈਏ ਕਿ ਡਿਪੂ ਹੋਲਡਰ ਆਈ ਸਰਕਾਰੀ ਕਣਕ ਨੂੰ ਲੋਕਾਂ 'ਚ ਵੰਡ ਰਿਹਾ ਸੀ ਪਰ ਇਕ ਵੱਡਾ ਘਪਲਾ ਕਰਕੇ, ਜਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਕ ਵਿਅਕਤੀ ਦੀ ਕਣਕ 'ਚੋਂ ਤਕਰੀਬਨ 3-4 ਕਿਲੋ ਕਣਕ ਘੱਟ ਪਾਈ ਗਈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Credit : www.jagbani.com

  • TODAY TOP NEWS