ਧੀ ਨੂੰ ਮਿਲ ਕੇ ਪਰਤ ਰਹੇ ਸਾਬਕਾ ਰੀਡਰ ਦੀ ਹਾਦਸੇ 'ਚ ਮੌਤ, 10 ਮੀਟਰ ਤੱਕ ਘੜੀਸਦਾ ਲੈ ਗਿਆ ਟਰੱਕ

ਧੀ ਨੂੰ ਮਿਲ ਕੇ ਪਰਤ ਰਹੇ ਸਾਬਕਾ ਰੀਡਰ ਦੀ ਹਾਦਸੇ 'ਚ ਮੌਤ, 10 ਮੀਟਰ ਤੱਕ ਘੜੀਸਦਾ ਲੈ ਗਿਆ ਟਰੱਕ

ਪਟਿਆਲਾ : ਸ਼ਹਿਰ ਦੇ ਖੰਡਾ ਚੌਕ ਵਿਖੇ ਬੀਤੀ ਰਾਤ ਟਰੱਕ ਨੇ ਜ਼ਿਲ੍ਹਾ ਕੋਰਟ ’ਚੋਂ ਰਿਟਾਇਰਡ ਰੀਡਰ ਇੰਦਰਪਾਲ ਸਿੰਘ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਇੰਦਰਪਾਲ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਇੰਦਰਪਾਲ ਸਿੰਘ ਨੂੰ 10 ਮੀਟਰ ਤੱਕ ਘੜੀਸਦਾ ਲੈ ਗਿਆ। ਰਾਹ ’ਚ ਜਾ ਰਹੇ ਲੋਕਾਂ ਨੇ ਜਦੋਂ ਰੌਲਾ ਪਾਇਆ ਤਾਂ ਟਰੱਕ ਡਰਾਈਵਰ ਨੇ ਟਰੱਕ ਰੋਕਿਆ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ’ਚ ਰਿਟਾਇਰ ਰੀਡਰ 62 ਸਾਲਾ ਇੰਦਰਪਾਲ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇੰਦਰਪਾਲ ਸਿੰਘ ਆਪਣੀ ਪਤਨੀ ਸਮੇਤ ਆਪਣੀ ਧੀ ਨੂੰ ਮਿਲਣ ਲਈ ਗਿਆ ਸੀ ਅਤੇ ਧੀ ਨੂੰ ਮਿਲਣ ਤੋਂ ਬਾਅਦ ਤ੍ਰਿਪੜੀ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਖੰਡਾ ਚੌਕ ਨੇੜੇ ਪਹੁੰਚਦਿਆਂ ਹੀ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਸਕੂਟਰੀ ਸਮੇਤ ਇੰਦਰਪਾਲ ਨੂੰ ਘੜੀਸਦਾ ਲੈ ਗਿਆ। ਇੰਦਰਪਾਲ ਸਿੰਘ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਗੋਨਾ ਦੇ ਭਰਾ ਹਨ। ਹਾਦਸੇ ਤੋਂ ਬਾਅਦ ਮੌਕੇ ’ਤੇ ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਚੇਤਨ ਸਿੰਘ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS