ਬਿਕਰਮ ਮਜੀਠੀਆ ਨੇ ਸਾਂਝਾ ਕੀਤਾ ਜੇਲ੍ਹ ਦਾ ਤਜਰਬਾ, ਕਿਹਾ-ਕੁਝ ਲੋਕਾਂ ਨੂੰ ਮਿਲਦੇ ਸਨ ਡ੍ਰਾਈ ਫਰੂਟ ਤੇ ਗ੍ਰੀਨ-ਟੀ

ਬਿਕਰਮ ਮਜੀਠੀਆ ਨੇ ਸਾਂਝਾ ਕੀਤਾ ਜੇਲ੍ਹ ਦਾ ਤਜਰਬਾ, ਕਿਹਾ-ਕੁਝ ਲੋਕਾਂ ਨੂੰ ਮਿਲਦੇ ਸਨ ਡ੍ਰਾਈ ਫਰੂਟ ਤੇ ਗ੍ਰੀਨ-ਟੀ

ਚੰਡੀਗੜ੍ਹ :ਕੁਝ ਦਿਨ ਪਹਿਲਾਂ ਹੀ ਸਾਢੇ ਪੰਜ ਮਹੀਨਿਆਂ ਬਾਅਦ ਜੇਲ੍ਹ ’ਚੋਂ ਬਾਹਰ ਆਏ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਮਜੀਠੀਆ ਨੇ  ਜੇਲ੍ਹ ਦਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਜੇਲ੍ਹ ’ਚ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਲਈ ਹਰ ਰੋਜ਼ ਡ੍ਰਾਈ ਫਰੂਟਸ ਅਤੇ ਸਵੇਰ ਨੂੰ ਗ੍ਰੀਨ-ਟੀ ਜਾਂਦੀ ਹੈ। ਮਜੀਠੀਆ ਨੂੰ ਮਿਲੇ ਵੀ. ਵੀ. ਆਈ. ਪੀ. ਟ੍ਰੀਟਮੈਂਟ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਵੀ. ਵੀ. ਆਈ. ਪੀ. ਟ੍ਰੀਟਮੈਂਟ ਨਹੀਂ ਮਿਲਿਆ। ਉਹ ਜੇਲ੍ਹ ’ਚ ਹੇਠਾਂ ਹੀ ਸੌਂਦੇ ਸਨ ਤੇ ਉਨ੍ਹਾਂ ਆਮ ਕੈਦੀਆਂ ਵਾਂਗ ਆਪਣਾ ਸਮਾਂ ਗੁਜ਼ਾਰਿਆ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵੱਡੇ ਘਪਲੇ ਦਾ ਪਰਦਾਫ਼ਾਸ਼, ਦੋ ਕਲਰਕਾਂ ਸਣੇ ਤਿੰਨ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਸਾਬਿਤ ਕਰਨ ਕਿ ਉਨ੍ਹਾਂ ਨੂੰ ਵੀ. ਵੀ. ਆਈ. ਪੀ. ਟ੍ਰੀਟਮੈਂਟ ਮਿਲਦਾ ਸੀ। ਇਸੇ ਦਰਮਿਆਨ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਉਨ੍ਹਾਂ ਦਾ ਵੱਡਾ ਭਰਾ ਹੈ ਅਤੇ ਉਹ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਦੀ ਖ਼ੈਰ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਹਰ ਕੋਈ ਹਵਾਲਾਤੀ ਆਪਣੇ ਪਰਿਵਾਰ ਕੋਲ ਆਵੇ।

Credit : www.jagbani.com

  • TODAY TOP NEWS