ਪੰਜਾਬ ਦੇ ਸਰਕਾਰੀ ਸਕੂਲ 'ਚ ਲੱਗ ਗਈ ਅੱਗ, ਪੈ ਗਈਆਂ ਭਾਜੜਾਂ (ਵੀਡੀਓ)

ਪੰਜਾਬ ਦੇ ਸਰਕਾਰੀ ਸਕੂਲ 'ਚ ਲੱਗ ਗਈ ਅੱਗ, ਪੈ ਗਈਆਂ ਭਾਜੜਾਂ (ਵੀਡੀਓ)

ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾਂ ਦੇ ਸਰਕਾਰੀ ਸਕੂਲ ਵਿਚ ਮਿਡ-ਡੇਅ ਮੀਲ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਇਹ ਹਾਦਸਾ ਜਦੋਂ ਵਾਪਰਿਆ ਤਾਂ ਉਸ ਸਮੇਂ ਸਕੂਲ ਵਿਚ ਅਧਿਆਪਕਾਂ ਤੋਂ ਇਲਾਵਾ 60 ਤੋਂ 70 ਦੇ ਕਰੀਬ ਵਿਦਿਆਰਥੀ ਆਪਣੇ ਮਾਪਿਆਂ ਸਮੇਤ ਮੌਜੂਦ ਸਨ। ਦਰਅਸਲ ਅੱਜ ਸਕੂਲ ਵਿਚ ਅਧਿਆਪਕ-ਮਾਪੇ ਮਿਲਣੀ ਸੀ, ਜਿਸ ਦੇ ਚੱਲਦੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਸਕੂਲ ਪਹੁੰਚੇ ਹੋਏ ਸਨ। ਅੱਗ ਲੱਗਣ ਕਾਰਨ ਖਾਣਾ ਪਕਾਉਂਦੇ ਸਮੇਂ ਭੱਠੀ ਵਾਲੀ ਥਾਂ ਤੋਂ ਅਚਾਨਕ ਗੈਸ ਪਾਈਪ ਖੁੱਲ੍ਹ ਗਈ ਅਤੇ ਅੱਗ ਲੱਗ ਗਈ ਪਰ ਉਥੇ ਹੀ ਮੌਜੂਦ ਸਕੂਲੀ ਬੱਚਿਆਂ ਨੇ ਵੀ ਅੱਗ ਬੁਝਾਉਣ ਵਿਚ ਕਾਫੀ ਮਦਦ ਕੀਤੀ ਜਿਸਦੀ ਇਕ ਵੀਡੀਓ ਸਾਹਮਣੇ ਆਈ ਹੈ ਪਰ ਸਾਰੇ ਸਕੂਲ ਦੇ ਸਟਾਫ ਨੇ ਕਾਫੀ ਮਿਹਨਤ ਕੀਤੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਮਿਡ-ਡੇ ਮਿੱਲ ਬਣਾਉਣ ਵਾਲੀ ਜਸਵੀਰ ਕੌਰ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਜਦੋਂ ਉਹ ਮਿਡ-ਡੇ ਮੀਲ ਬਣਾਉਣ ਲਈ ਭੱਠੀ ਨੂੰ ਬਾਲਣ ਲੱਗੀ ਤਾਂ ਭੱਠੀ ਵਾਲੀ ਸਾਈਡ ਤੋਂ ਗੈਸ ਪਾਈਪ ਖੁੱਲ੍ਹ ਗਈ ਅਤੇ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਬਹੁਤ ਜ਼ਿਆਦਾ ਮਚ ਗਈ ਅਤੇ ਇਕਦਮ ਭਾਜੜ ਪੈ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS