ਭਾਜਪਾ 'ਚ ਗਏ MP ਰਵਨੀਤ ਬਿੱਟੂ ਨੇ ਕਿਹਾ- 'ਪੰਜਾਬ ਅਤੇ ਲੁਧਿਆਣਾ ਦੇ ਵਿਕਾਸ ਲਈ ਹੋਇਆ BJP 'ਚ ਸ਼ਾਮਲ'

ਭਾਜਪਾ 'ਚ ਗਏ MP ਰਵਨੀਤ ਬਿੱਟੂ ਨੇ ਕਿਹਾ- 'ਪੰਜਾਬ ਅਤੇ ਲੁਧਿਆਣਾ ਦੇ ਵਿਕਾਸ ਲਈ ਹੋਇਆ BJP 'ਚ ਸ਼ਾਮਲ'

ਮਾਨਸਾ- ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਪੰਜਾਬ ਲਈ ਜੋ ਕੁਝ ਸੋਚ ਰੱਖਿਆ ਹੈ, ਉਸ ਦਾ ਪੂਰਾ ਫਾਇਦਾ ਦਿਵਾਉਣ ਅਤੇ ਪੰਜਾਬ ਹਿੱਤ ਪੂਰੇ ਕਰਨ ਲਈ ਮੈਂ ਭਾਜਪਾ ਵਿੱਚ ਗਿਆ ਹਾਂ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਬੋਲਦਿਆਂ ਕਿਹਾ ਕਿ ਬੀਤੇ ਦਿਨੀਂ ਜਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਅਤੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੇਂਦਰ ਦਾ ਪੰਜਾਬ ਪ੍ਰਤੀ ਜੋ ਰੁਖ਼ ਅਤੇ ਯੋਜਨਾਵਾਂ ਹਨ, ਉਸ ਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ, ਸਾਡੇ ਪੰਜਾਬੀ ਸਿਰਫ਼ ਗੋਲੀਆਂ ਖਾਣ ਲਈ ਹੀ ਨਹੀਂ ਰੱਖੇ ਹੋਏ।  

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਐੱਮ.ਪੀ. ਰਹੇ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨੀਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ ਕਿ ਭਾਜਪਾ ਪੰਜਾਬ ਵਿਰੋਧੀ ਨਹੀਂ ਹੈ, ਅਸੀਂ ਅਜਿਹੀ ਖਹਿਬਾਜ਼ੀ ਨਾ ਪਈਏ। ਸਿਰਫ਼ ਪੰਜਾਬ ਅਤੇ ਲੁਧਿਆਣਾ ਦੇ ਹਿੱਤ ਸੋਚ ਕੇ ਚੱਲੀਏ। ਉਨ੍ਹਾਂ ਕਿਹਾ ਕਿ ਮੈਂ ਇਹ ਸਭ ਕੁਝ ਸੋਚ ਵਿਚਾਰ ਕੇ ਭਾਜਪਾ ਵਿੱਚ ਆਇਆ ਹਾਂ। ਲੁਧਿਆਣਾ ਆਉਣ ਵਾਲੇ ਸਮੇਂ ਵਿੱਚ ਤਰੱਕੀ ਦੀਆਂ ਵੱਡੀਆਂ ਰਾਹਾਂ 'ਤੇ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS