ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ

ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ

ਨੰਗਲ- ਨੰਗਲ ਤੋਂ ਰੂਹ ਨੂੰ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਘਰ  ਵਿਚ ਪਾਣੀ ਦੀ ਬਾਲਟੀ ਵਿਚ ਸਵਾ ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਘਰ ਵਿਚ ਹੀ ਖੇਡ ਰਿਹਾ ਸੀ ਅਤੇ ਖੇਡਦੇ-ਖੇਡਦੇ ਹੋਏ ਬਾਥਰੂਮ ਵਿਚ ਚਲਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਕਦੋਂ ਪਾਣੀ ਦੀ ਬਾਲਟੀ ਵਿਚ ਬੱਚਾ ਡਿੱਗ ਗਿਆ।

PunjabKesari

PunjabKesari

ਕੁਝ ਸਮੇਂ ਬਾਅਦ ਜਦੋਂ ਇਕ ਹੋਰ ਬੱਚੇ ਨੇ ਵੇਖਿਆ ਕਿ ਬੱਚਾ ਪਾਣੀ ਦੀ ਬਾਲਟੀ ਵਿਚ ਜਾ ਡਿੱਗਿਆ ਹੈ ਤਾਂ ਉਸ ਨੇ ਤੁਰੰਤ ਰੌਲਾ ਪਾਇਆ ਅਤੇ ਫਿਰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ।  ਮੌਕੇ ਉਤੇ ਜਾ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਵੇਖਿਆ ਤਾਂ ਬੱਚਾ ਪਾਣੀ ਵਿਚ ਡੁੱਬ ਚੁੱਕਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। 

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS