ਸ਼ਰਾਬ ਦੇ ਨਸ਼ੇ ’ਚ ਧੀ ਨੂੰ ਗਰਭਵਤੀ ਕਰ ਬੈਠਾ ਪਿਤਾ, ਅਦਾਲਤ ਨੇ ‘ਬੇਰਹਿਮ ਆਦਮੀ’ ਆਖ ਦਿੱਤੀ ਇਹ ਸਜ਼ਾ

ਸ਼ਰਾਬ ਦੇ ਨਸ਼ੇ ’ਚ ਧੀ ਨੂੰ ਗਰਭਵਤੀ ਕਰ ਬੈਠਾ ਪਿਤਾ, ਅਦਾਲਤ ਨੇ ‘ਬੇਰਹਿਮ ਆਦਮੀ’ ਆਖ ਦਿੱਤੀ ਇਹ ਸਜ਼ਾ

ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦੀ ਇਕ ਵਿਸ਼ੇਸ਼ ਅਦਾਲਤ ਨੇ ਆਪਣੀ ਨਾਬਾਲਗ ਧੀ ਨੂੰ ਗਰਭਵਤੀ ਕਰਨ ਵਾਲੇ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਧੀ ਨਾਲ ਜਬਰ-ਜ਼ਿਨਾਹ ਕਰਨ ਤੇ ਫਿਰ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ੀ ਪਿਤਾ ਨੂੰ ਇਹ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਇਹ ਇਕ ਬੇਰਹਿਮ ਆਦਮੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਉਸ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ। ਦੋਸ਼ੀ ਵਿਅਕਤੀ ਨੇ ਦਲੀਲ ਦਿੱਤੀ ਕਿ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਉਸ ਦੀ ਹੈ।

ਸ਼ਰਾਬ ਦੇ ਨਸ਼ੇ ’ਚ ਉਹ ਪਛਾਣ ਨਹੀਂ ਸਕਿਆ ਕਿ ਪੀੜਤ ਉਸ ਦੀ ਧੀ ਸੀ ਜਾਂ ਪਤਨੀ। ਇਸ ’ਤੇ ਮਾਣਯੋਗ ਜੱਜ ਬਬੀਤਾ ਪੂਨੀਆ ਨੇ ਕਿਹਾ ਮੈਂ ਦੋਸ਼ੀ ਦੀ ਸਜ਼ਾ ਘਟਾਉਣ ਦੀ ਦਲੀਲ ਤੋਂ ਪ੍ਰਭਾਵਿਤ ਨਹੀਂ ਹਾਂ। ਮੈਂ ਇਕ ਅਜਿਹੇ ਪਿਤਾ ਦੀ ਕਲਪਨਾ ਨਹੀਂ ਕਰ ਸਕਦੀ, ਜੋ ਆਪਣੀ ਪਤਨੀ ਤੇ ਨਾਬਾਲਗ ਧੀ ’ਚ ਫਰਕ ਨਹੀਂ ਕਰ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS