ਪੰਜਾਬ ਦੀ ਵੋਟਿੰਗ ’ਚ ਡੇਢ ਮਹੀਨਾ ਬਾਕੀ, ਸਿਰਫ 2 ਸੀਟਾਂ ’ਤੇ ਹੀ ਐਲਾਨੇ ਗਏ ਹਨ ਚਾਰੇ ਪਾਰਟੀਆਂ ਦੇ ਉਮੀਦਵਾਰ

ਪੰਜਾਬ ਦੀ ਵੋਟਿੰਗ ’ਚ ਡੇਢ ਮਹੀਨਾ ਬਾਕੀ, ਸਿਰਫ 2 ਸੀਟਾਂ ’ਤੇ ਹੀ ਐਲਾਨੇ ਗਏ ਹਨ ਚਾਰੇ ਪਾਰਟੀਆਂ ਦੇ ਉਮੀਦਵਾਰ

ਲੁਧਿਆਣਾ : ਲੋਕ ਸਭਾ ਚੋਣਾਂ ਲਈ ਪੰਜਾਬ ’ਚ ਵੋਟਿੰਗ ਹੋਣ ’ਚ 45 ਦਿਨ ਬਾਕੀ ਰਹਿ ਗਏ ਹਨ। ਇਸ ਤੋਂ ਪਹਿਲਾਂ ਚਾਹੇ ਚਾਰੇ ਪਾਰਟੀਆਂ ਵੱਲੋਂ ਕੁੱਝ ਕੁ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਸਬੰਧੀ ਤਸਵੀਰ ਸਾਫ਼ ਨਹੀਂ ਕੀਤੀ ਗਈ ਹੈ, ਜਿਸ ਕਾਰਨ ਹਾਲੇ ਸਿਰਫ 2 ਸੀਟਾਂ ’ਤੇ ਹੀ ਚਾਰੇ ਪਾਰਟੀਆਂ ਦੇ ਉਮੀਦਵਾਰ ਐਲਾਨੇ ਗਏ ਹਨ। ਇਨ੍ਹਾਂ ’ਚ ਅੰਮ੍ਰਿਤਸਰ ਅਤੇ ਪਟਿਆਲਾ ਦਾ ਨਾਂ ਸ਼ਾਮਲ ਹੈ, ਜਦੋਂਕਿ 6 ਸੀਟਾਂ ’ਤੇ ਹੁਣ ਤੱਕ 3 ਜਾਂ 4 ਸੀਟਾਂ ’ਤੇ ਦੋ ਪਾਰਟੀਆਂ ਵੱਲੋਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 

Credit : www.jagbani.com

  • TODAY TOP NEWS