ਨਕਲੀ ਨਹੀਂ UAE 'ਚ ਪਿਆ ਅਸਲੀ ਮੀਂਹ; ਰਿਕਾਰਡ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਬਣੀ ਹੜ੍ਹ ਵਰਗੀ ਸਥਿਤੀ

ਨਕਲੀ ਨਹੀਂ UAE 'ਚ ਪਿਆ ਅਸਲੀ ਮੀਂਹ; ਰਿਕਾਰਡ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਬਣੀ ਹੜ੍ਹ ਵਰਗੀ ਸਥਿਤੀ

ਦੁਬਈ- ਰੇਗਿਸਤਾਨੀ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਮੰਗਲਵਾਰ ਨੂੰ ਰਿਕਾਰਡ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਲੇਧਾਰ ਮੀਂਹ ਕਾਰਨ ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਹੜ੍ਹ ਵਰਗੀ ਸਥਿਤੀ ਕਾਰਨ ਵੱਡੇ ਪੈਮਾਨੇ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐਨਸੀਐਮ) ਦੇ ਅਨੁਸਾਰ, 1949 ਵਿੱਚ ਰਿਕਾਰਡ ਤੋੜ ਮੀਂਹ ਤੋਂ ਬਾਅਦ 75 ਸਾਲਾਂ ਵਿੱਚ ਇਹ ਸਭ ਤੋਂ ਵੱਧ ਮੀਂਹ ਪਿਆ ਹੈ। ਅਲ ਐਨ ਵਿੱਚ 24 ਘੰਟਿਆਂ ਦੇ ਅੰਦਰ 254 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਲਗਭਗ ਦੋ ਸਾਲਾਂ ਦੇ ਔਸਤ ਮੀਂਹ ਦੇ ਬਰਾਬਰ ਹੈ। ਮੌਸਮ ਕੇਂਦਰ ਨੇ ਕਿਹਾ ਕਿ ਇਹ "ਜਲਵਾਯੂ ਡਾਟਾ ਰਿਕਾਰਡ ਕਰਨ ਦੀ ਸ਼ੁਰੂਆਤ ਤੋਂ ਬਾਅਦ ਯੂ.ਏ.ਈ. ਦੇ ਜਲਵਾਯੂ ਇਤਿਹਾਸ ਵਿੱਚ ਇਹ ਇੱਕ ਅਸਾਧਾਰਨ ਘਟਨਾ' ਹੈ।

PunjabKesari

PunjabKesari

ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਇਕੱਠੇ ਕੀਤੇ ਗਏ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਮੀਂਹ ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ। ਮੋਹਲੇਧਾਰ ਮੀਂਹ ਕਾਰਨ ਦੁਬਈ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ। ਇਸ ਤੋਂ ਬਾਅਦ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਤੇਜ਼ ਤੂਫਾਨ ਆਇਆ ਅਤੇ ਫਿਰ ਇਹ ਦਿਨ ਭਰ ਜਾਰੀ ਰਿਹਾ। ਇਸ ਦੇ ਨਾਲ ਹੀ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਹੋਈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। 

ਜਾਣੋ ਕੀ ਹੁੰਦਾ ਹੈ ਕਲਾਉਡ ਸੀਡਿੰਗ

ਕਲਾਉਡ ਸੀਡਿੰਗ ਨਕਲੀ ਮੀਂਹ ਬਣਾਉਣ ਦੀ ਪ੍ਰਕਿਰਿਆ ਹੈ। ਇਸ ਵਿੱਚ, ਵਿਗਿਆਨਕ ਪ੍ਰਕਿਰਿਆ ਦੇ ਅਨੁਸਾਰ, ਛੋਟੇ ਜਹਾਜ਼ਾਂ ਨੂੰ ਬੱਦਲਾਂ ਵਿੱਚੋਂ ਲੰਘਾਇਆ ਜਾਂਦਾ ਹੈ। ਇਹ ਜਹਾਜ਼ ਸਿਲਵਰ ਆਇਓਡਾਈਡ, ਡਰਾਈ ਆਈਸ ਅਤੇ ਕਲੋਰਾਈਡ ਨਾਲ ਲੈਸ ਹੁੰਦੇ ਹਨ। ਜਹਾਜ਼ ਇਸ ਨੂੰ ਬੱਦਲਾਂ ਵਿਚ ਛੱਡਦੇ ਜਾਂਦੇ ਹਨ, ਇਸ ਨਾਲ ਬੱਦਲਾਂ ਵਿਚ ਪਾਣੀ ਦੀਆਂ ਬੂੰਦਾਂ ਜੰਮਣ ਲੱਗਦੀਆਂ ਹਨ ਅਤੇ ਫਿਰ ਮੀਂਹ ਦੇ ਰੂਪ ਵਿਚ ਜ਼ਮੀਨ 'ਤੇ ਡਿੱਗਣ ਲੱਗਦੀਆਂ ਹਨ। ਇਸ ਨੂੰ ਕਲਾਉਡ ਸੀਡਿੰਗ ਕਿਹਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

Credit : www.jagbani.com

  • TODAY TOP NEWS