ਪੰਜਾਬ 'ਚ BJP ਦੇ ਦੋਵੇਂ ਮੌਜੂਦਾ MP ਨਹੀਂ ਲੜਨਗੇ ਚੋਣ, ਦੂਜੀਆਂ ਪਾਰਟੀਆਂ ਦੇ 5 ਨੇਤਾਵਾਂ ਨੂੰ ਦਿੱਤੀ ਗਈ ਟਿਕਟ

ਪੰਜਾਬ 'ਚ BJP ਦੇ ਦੋਵੇਂ ਮੌਜੂਦਾ MP ਨਹੀਂ ਲੜਨਗੇ ਚੋਣ, ਦੂਜੀਆਂ ਪਾਰਟੀਆਂ ਦੇ 5 ਨੇਤਾਵਾਂ ਨੂੰ ਦਿੱਤੀ ਗਈ ਟਿਕਟ

ਲੁਧਿਆਣਾ : ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਮੌਜੂਦਾ ਸੰਸਦ ਮੈਂਬਰਾਂ ਤੋਂ ਲੈ ਕੇ ਕੇਂਦਰੀ ਮੰਤਰੀਆਂ ਦੀ ਟਿਕਟ ਕੱਟਣ ਦਾ ਜੋ ਫਾਰਮੂਲਾ ਦੇਸ਼ ਭਰ 'ਚ ਅਪਣਾਇਆ ਜਾ ਰਿਹਾ ਹੈ, ਉਸ ਨੂੰ ਪੰਜਾਬ 'ਚ ਵੀ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਭਾਜਪਾ ਦੇ ਦੋਵੇਂ ਮੌਜੂਦਾ ਸੰਸਦ ਮੈਂਬਰ ਇਸ ਵਾਰ ਲੋਕ ਸਭਾ ਚੋਣ ਨਹੀਂ ਲੜ ਰਹੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਪਹਿਲਾਂ ਹੀ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਜਿਥੋਂ ਤੱਕ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਸਵਾਲ ਹੈ, ਉਨ੍ਹਾਂ ਦੀ ਜਗ੍ਹਾ ਪਤਨੀ ਅਨੀਤਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।

ਉਧਰ, ਭਾਜਪਾ ਵੱਲੋਂ ਹੁਣ ਤੱਕ ਕੀਤੀ ਗਈ 9 ਉਮੀਦਵਾਰਾਂ ਦੀ ਘੋਸ਼ਣਾ 'ਚੋਂ ਦੂਜੀਆਂ ਪਾਰਟੀਆਂ ਦੇ 5 ਨੇਤਾਵਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਵਿਚ ਕਾਂਗਰਸ ਛੱਡਣ ਵਾਲੇ ਮੌਜੂਦਾ ਸੰਸਦ ਮੈਂਬਰਾਂ ਵਿਚ ਪਟਿਆਲਾ ਤੋਂ ਪਰਨੀਤ ਕੌਰ, ਲੁਧਿਆਣਾ ਤੋਂ ਰਵਨੀਤ ਬਿੱਟੂ, ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਬਠਿੰਡਾ ਤੋਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਬਹੂ ਪਰਮਪਾਲ ਸਿੰਘ, ਖੰਡੂਰ ਸਾਹਿਬ ਤੋਂ ਮਨਜੀਤ ਸਿੰਘ ਮਿਆਂਵਿੰਡ ਦਾ ਨਾਮ ਸ਼ਾਮਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS