ਕਾਂਗਰਸ ਨੇ ਹਰਿਆਣਾ ਤੋਂ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਦਿੱਤੀ ਟਿਕਟ

ਕਾਂਗਰਸ ਨੇ ਹਰਿਆਣਾ ਤੋਂ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਦਿੱਤੀ ਟਿਕਟ

ਨੈਸ਼ਨਲ ਡੈਸਕ - ਕੇਂਦਰੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਤੋਂ ਲੋਕ ਸਭਾ ਦੀਆਂ ਆਗਾਮੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ ਹਰਿਆਣਾ ਲਈ 8 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਕਾਂਗਰਸ ਨੇ ਚਾਰ ਵਾਰ ਸੰਸਦ ਮੈਂਬਰ ਰਹੇ ਦੀਪੇਂਦਰ ਸਿੰਘ ਹੁੱਡਾ ਨੂੰ ਰੋਹਤਕ ਤੋਂ ਟਿਕਟ ਦਿੱਤੀ ਹੈ। ਉਥੇ ਹੀ ਕੁਮਾਰੀ ਸ਼ੈਲਜਾ ਨੂੰ ਸਿਰਸਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਵਰੁਣ ਚੌਧਰੀ ਨੂੰ ਅੰਬਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਿਸਾਰ ਤੋਂ ਜੈ ਪ੍ਰਕਾਸ਼, ਕਰਨਾਲ ਤੋਂ ਦਿਵਯਾਂਸ਼ੂ ਬੁੱਧੀਰਾਜ, ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ, ਭਿਵਾਨੀ ਮਹਿੰਦਰਗੜ੍ਹ ਤੋਂ ਰਾਓ ਧਨ ਸਿੰਘ, ਫਰੀਦਾਬਾਦ ਤੋਂ ਮਹਿੰਦਰ ਪ੍ਰਤਾਪ ਨੂੰ ਉਮੀਦਵਾਰ ਬਣਾਇਆ ਗਿਆ ਹੈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS