ਲੋਕ ਸਭਾ ਚੋਣਾਂ ਮਗਰੋਂ ਮਣੀਪੁਰ 'ਚ ਦੇਰ ਰਾਤ ਹੋਇਆ ਅੱਤਵਾਦੀ ਹਮਲਾ! CRPF ਦੇ 2 ਜਵਾਨ ਸ਼ਹੀਦ

ਲੋਕ ਸਭਾ ਚੋਣਾਂ ਮਗਰੋਂ ਮਣੀਪੁਰ 'ਚ ਦੇਰ ਰਾਤ ਹੋਇਆ ਅੱਤਵਾਦੀ ਹਮਲਾ! CRPF ਦੇ 2 ਜਵਾਨ ਸ਼ਹੀਦ

ਨੈਸ਼ਨਲ ਡੈਸਕ: ਮਣੀਪੁਰ ਵਿਚ ਸ਼ੁੱਕਰਵਾਰ ਦੇਰ ਰਾਤ ਮਣੀਪੁਰ ਦੇ ਨਾਰਾਨਸੈਨਾ ਇਲਾਕੇ ਵਿਚ ਅੱਤਵਾਦੀਆਂ ਦੇ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਦੇ 2 ਜਵਾਨ ਸ਼ਹੀਦ ਹੋ ਗਏ। ਪੁਲਸ ਨੇ ਦੱਸਿਆ ਕਿ ਹਮਲਾ ਅੱਧੀ ਰਾਤ ਨੂੰ ਸ਼ੁਰੂ ਹੋਇਆ ਤੇ ਜੋ ਰਾਤ ਨੂੰ ਤਕਰੀਬਨ 2.15 ਵਜੇ ਤਕ ਜਾਰੀ ਰਿਹਾ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਸਿੱਖ ਅਦਾਕਾਰ ਹੋਇਆ ਲਾਪਤਾ, ਮਾਪਿਆਂ ਨੇ ਦਰਜ ਕਰਵਾਈ ਪੁਲਸ ਰਿਪੋਰਟ

ਇਸ ਤੋਂ ਪਹਿਲਾਂ ਮਣੀਪੁਰ ਦੇ ਮੁੱਖ ਚੋਣ ਅਫ਼ਸਰ ਪ੍ਰਦੀਪ ਕੁਮਾਰ ਝਾਅ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਬਾਹਰੀ ਮਣੀਪੁਰ ਵਿਚ ਜ਼ਿਆਦਾ ਵੋਟਿੰਗ ਤੇ ਹਿੰਸਾ ਦੀਆਂ ਘੱਟੋ-ਘੱਟ ਘਟਨਾਵਾਂ ਬਾਰੇ ਦੱਸਿਆ ਸੀ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਾਨੂੰ ਮਿਲੀ ਆਖ਼ਰੀ ਰਿਪੋਰਟ ਤਕ ਵੋਟਿੰਗ 75 ਫ਼ੀਸਦੀ ਦੇ ਵਿਚ ਸੀ ਤੇ ਕਿਸੇ ਵੀ ਵੱਡੀ ਗੜਬੜ ਦੀ ਸੂਚਨਾ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਭਾਜਪਾ ਲਈ ਪੰਜਾਬ 'ਚ ਪ੍ਰਚਾਰ ਕਰਨਾ ਹੋਇਆ ਔਖ਼ਾ! 15 ਦਿਨਾਂ 'ਚ 40 ਥਾਵਾਂ 'ਤੇ ਹੋਇਆ ਵਿਰੋਧ

ਇਸ ਤੋਂ ਪਹਿਲਾਂ ਆਮ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਛੱਤੀਸਗੜ੍ਹ ਵਿਚ ਇਕ IED ਧਮਾਕੇ ਵਿਚ CRPF ਦੇ ਇਕ ਸਹਾਇਕ ਕਮਾਂਡੈਂਟ ਜ਼ਖ਼ਮੀ ਹੋ ਗਏ ਸਨ। ਬੀਜਾਪੁਰ ਪੁਲਸ ਨੇ ਦੱਸਿਆ ਕਿ ਘਟਨਾ ਦੇ ਵੇਲੇ ਉਹ ਭੈਰਮਗੜ੍ਹ ਦੇ ਚਿਹਕਾ ਪਿੰਡ ਨੇੜੇ ਚੋਣ ਡਿਊਟੀ 'ਤੇ ਸਨ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS