ਲੁਧਿਆਣਾ– ਕਾਂਗਰਸ ਵਲੋਂ ਉਮੀਦਵਾਰ ਐਲਾਣਨ ਦੇ ਬਾਅਦ ਵੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਨਾ ਪੁੱਜਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਭਾਵੇਂ ਕਿ ਰਾਜਾ ਵੜਿੰਗ ਵਲੋਂ ਰੋਡ ਸ਼ੋਅ ਦੇ ਰੂਪ ਵਿਚ ਵੀਰਵਾਰ ਲੁਧਿਆਣਾ ਵਿਚ ਐਂਟਰੀ ਕਰਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਹੋਈ ਐਂਟਰੀ ਨੂੰ ਸਿਧੇ ਤੌਰ ’ਤੇ ਟਿਕਟ ਕੱਟਣ ਨੂੰ ਲੈ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹਾਈਕਮਾਨ ਨੇ ਦਖ਼ਲ ਦੇ ਕੇ ਆਸ਼ੂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਖੁਦ ਰਾਜਾ ਵੜਿੰਗ ਵਲੋਂ ਦੇਰ ਰਾਤ ਲੁਧਿਆਣਾ ਪੁੱਜ ਕੇ ਆਸ਼ੂ ਦੇ ਨਾਲ ਮੀਟਿੰਗ ਕਰਨ ਦੀ ਚਰਚਾ ਹੈ। ਜਿਸ ਦੇ ਬਾਅਦ ਹੀ ਰਾਜਾ ਵੜਿੰਗ ਦੇ ਲੁਧਿਆਣਾ ਪੁੱਜਣ ਦੇ ਦੋਰਾਨ ਰੋਡ ਸ਼ੋਅ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਜਿਸ ਵਿਚ ਸ਼ਾਮਲ ਹੋਣ ਦੇ ਲਈ ਆਸ਼ੂ ਵਲੋਂ ਬੁੱਧਵਾਰ ਨੂੰ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com