ਇਨ੍ਹਾਂ ਕਾਰਨਾਂ ਕਰ ਕੇ ਵਧ ਸਕਦਾ ਹੈ ਕਿਡਨੀ ਸਟੋਨ ਦਾ ਖ਼ਤਰਾ, ਜ਼ਰੂਰੀ ਹੈ ਸਾਵਧਾਨੀ

ਇਨ੍ਹਾਂ ਕਾਰਨਾਂ ਕਰ ਕੇ ਵਧ ਸਕਦਾ ਹੈ ਕਿਡਨੀ ਸਟੋਨ ਦਾ ਖ਼ਤਰਾ, ਜ਼ਰੂਰੀ ਹੈ ਸਾਵਧਾਨੀ

ਹੈਲਥ ਡੈਸਕ- ਆਧੁਨਿਕ ਜੀਵਨਸ਼ੈਲੀ, ਗਲਤ ਖੁਰਾਕ ਅਤੇ ਪਾਣੀ ਦੀ ਘਾਟ ਆਦਿ ਕਾਰਨਾਂ ਕਰਕੇ ਕਿਡਨੀ ਸਟੋਨ (ਗੁਰਦੇ ਦੀ ਪੱਥਰੀ) ਦੀ ਸਮੱਸਿਆ ਆਮ ਹੋ ਰਹੀ ਹੈ। ਇਹ ਪੱਥਰੀ ਬਹੁਤ ਵਾਰੀ ਬਿਨਾਂ ਕੋਈ ਲੱਛਣ ਦਿੱਤੇ ਵੀ ਬਣ ਜਾਂਦੀ ਹੈ ਪਰ ਜਦੋਂ ਇਹ ਵਧ ਜਾਂਦੀ ਹੈ ਤਾਂ ਬੇਹੱਦ ਦਰਦ ਅਤੇ ਤਕਲੀਫ਼ ਦਾ ਕਾਰਨ ਬਣ ਸਕਦੀ ਹੈ।

ਡਾਕਟਰਾਂ ਦੇ ਅਨੁਸਾਰ ਕਿਡਨੀ ਸਟੋਨ ਹੋਣ ਦੇ ਕੁਝ ਮੁੱਖ ਕਾਰਨ ਇਹ ਹਨ:

ਘੱਟ ਪਾਣੀ ਪੀਣਾ: ਜਦੋਂ ਸਰੀਰ ਨੂੰ ਪਾਣੀ ਨਹੀਂ ਮਿਲਦਾ, ਤਾਂ ਗੁਰਦਿਆਂ 'ਚ ਖਣਿਜ਼ ਪਦਾਰਥ ਇਕੱਠੇ ਹੋ ਜਾਂਦੇ ਹਨ ਜੋ ਪੱਥਰੀ ਬਣਾਉਂਦੇ ਹਨ।

ਲੂਣ ਅਤੇ ਪ੍ਰੋਟੀਨ ਵਾਲੀ ਜ਼ਿਆਦਾ ਖੁਰਾਕ: ਜ਼ਿਆਦਾ ਲੂਣ ਜਾਂ ਪ੍ਰੋਟੀਨ ਵਾਲੀ ਡਾਇਟ ਸਟੋਨ ਬਣਾਉਣ ਵਾਲੇ ਪਦਾਰਥਾਂ ਦੀ ਮਾਤਰਾ ਵਧਾ ਸਕਦੀ ਹੈ।

ਜੀਨਸ ਅਤੇ ਪਰਿਵਾਰਕ ਇਤਿਹਾਸ: ਜੇ ਪਰਿਵਾਰ ਵਿਚ ਕਿਸੇ ਨੂੰ ਕਿਡਨੀ ਸਟੋਨ ਰਹੀ ਹੋਵੇ, ਤਾਂ ਹੋਰ ਮੈਂਬਰਾਂ ਨੂੰ ਵੀ ਇਹ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਮੋਟਾਪਾ ਅਤੇ ਹਮੇਸ਼ਾ ਬੈਠੇ ਰਹਿਣਾ: ਜ਼ਿਆਦਾ ਭਾਰ ਅਤੇ ਐਕਟਿਵ ਨਾ ਹੋਣਾ ਵੀ ਇਕ ਵੱਡਾ ਕਾਰਕ ਹੈ।

ਸਾਵਧਾਨੀ ਕਿਵੇਂ ਬਰਤਣੀ ਚਾਹੀਦੀ ਹੈ?

  • ਦਿਨ ਭਰ ਕਾਫੀ ਪਾਣੀ ਪੀਓ
  • ਲੂਣ, ਪ੍ਰੋਟੀਨ ਅਤੇ ਸੌਫਟ ਡ੍ਰਿੰਕਸ ਦੀ ਮਾਤਰਾ ਘਟਾਓ
  • ਹੈਲਦੀ ਭੋਜਨ ਖਾਓ ਅਤੇ ਰੋਜ਼ਾਨਾ ਹਲਕੀ ਕਸਰਤ ਕਰੋ
  • ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣਾ ਲਾਜ਼ਮੀ ਬਣਾਓ

– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ 'ਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 

Credit : www.jagbani.com

  • TODAY TOP NEWS