ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਸਟੀਲ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ, ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

ਹੈਲਥ ਡੈਸਕ- ਕਈ ਵਾਰ ਅਸੀਂ ਆਦਤ ਅਨੁਸਾਰ ਹਰ ਕਿਸਮ ਦੇ ਖਾਣ-ਪੀਣ ਦੀਆਂ ਚੀਜ਼ਾਂ ਸਟੀਲ ਦੇ ਭਾਂਡਿਆਂ 'ਚ ਰੱਖ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਖਾਸ ਤਰ੍ਹਾਂ ਦੇ ਖਾਣੇ ਸਟੀਲ ਨਾਲ ਰਸਾਇਣਕ ਰੀਐਕਸ਼ਨ ਕਰਦੇ ਹਨ, ਜਿਸ ਨਾਲ ਨਾ ਸਿਰਫ਼ ਉਸ ਖਾਣੇ ਦਾ ਸੁਆਦ ਵਿਗੜ ਜਾਂਦਾ ਹੈ, ਸਗੋਂ ਸਿਹਤ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਇਹ ਚੀਜ਼ਾਂ ਕਦੇ ਨਾ ਰੱਖੋ ਸਟੀਲ ਦੇ ਭਾਂਡਿਆਂ 'ਚ:

ਦਹੀ

ਦਹੀ 'ਚ ਐਸਿਡ ਹੋਣ ਕਰਕੇ ਇਹ ਸਟੀਲ ਦੇ ਭਾਂਡੇ ਨਾਲ ਰੀਐਕਟ ਕਰਦੀ ਹੈ। ਇਸ ਕਾਰਨ ਦਹੀ ਦਾ ਸੁਆਦ ਵਿਗੜ ਸਕਦਾ ਹੈ।

ਅਚਾਰ

ਅਚਾਰ 'ਚ ਲੂਣ, ਤੇਲ ਅਤੇ ਸਿਰਕਾ ਹੁੰਦੇ ਹਨ ਜੋ ਸਟੀਲ ਨਾਲ ਰਸਾਇਣਕ ਪ੍ਰਭਾਵ ਪੈਦਾ ਕਰਦੇ ਹਨ। ਇਸ ਨਾਲ ਅਚਾਰ ਸੜ ਸਕਦਾ ਹੈ ਜਾਂ ਜ਼ਹਿਰੀਲਾ ਵੀ ਹੋ ਸਕਦਾ ਹੈ।

ਟਮਾਟਰ ਤੋਂ ਬਣੀਆਂ ਚੀਜ਼ਾਂ

ਟਮਾਟਰ 'ਚ ਲਾਈਟ ਐਸਿਡ ਹੋਣ ਕਰਕੇ ਇਹ ਵੀ ਸਟੀਲ ਨਾਲ ਰੀਐਕਟ ਕਰਦੇ ਹਨ। ਇਹ ਨਾਂ ਸਿਰਫ਼ ਖਾਣੇ ਦਾ ਸੁਆਦ ਬਦਲ ਦਿੰਦੇ ਹਨ, ਸਗੋਂ ਪੌਸ਼ਟਿਕ ਤੱਤਾਂ ਦੀ ਵੀ ਘਾਟ ਆ ਜਾਂਦੀ ਹੈ।

ਕਟੇ ਹੋਏ ਫਲ

ਫਲਾਂ ਨੂੰ ਕੱਟਣ ਤੋਂ ਬਾਅਦ ਜੇਕਰ ਤੁਸੀਂ ਉਨ੍ਹਾਂ ਨੂੰ ਸਟੀਲ ਦੇ ਭਾਂਡੇ 'ਚ ਰੱਖਦੇ ਹੋ ਤਾਂ ਉਹ ਜਲਦੀ ਗਲ-ਸੜ ਜਾਂਦੇ ਹਨ ਤੇ ਆਪਣਾ ਨੈਚਰਲ ਸੁਆਦ ਗੁਆ ਬੈਠਦੇ ਹਨ।

ਨਿੰਬੂ ਵਾਲੀਆਂ ਚੀਜ਼ਾਂ

ਨਿੰਬੂ 'ਚ ਵੀ ਖੱਟਾਸ ਹੁੰਦੀ ਹੈ ਜੋ ਸਟੀਲ ਨਾਲ ਮਿਲ ਕੇ ਖਾਣੇ ਨੂੰ ਨੁਕਸਾਨਦਾਇਕ ਬਣਾ ਸਕਦੀ ਹੈ।

ਸੁਰੱਖਿਅਤ ਵਿਕਲਪ:

ਕੱਚ, ਚੀਨੀ ਮਿੱਟੀ ਜਾਂ ਉੱਚ ਗੁਣਵੱਤਾ ਵਾਲੇ ਫੂਡ-ਗ੍ਰੇਡ ਪਲਾਸਟਿਕ ਦੇ ਭਾਂਡੇ ਅਜਿਹੀਆਂ ਚੀਜ਼ਾਂ ਲਈ ਵਧੀਆ ਰਹਿੰਦੇ ਹਨ। ਇਹ ਨਾ ਸਿਰਫ਼ ਸਵਾਦ ਬਰਕਰਾਰ ਰੱਖਦੇ ਹਨ, ਸਗੋਂ ਸਿਹਤ ਲਈ ਵੀ ਸੁਰੱਖਿਅਤ ਹੁੰਦੇ ਹਨ।

ਆਪਣੇ ਰੋਜ਼ਾਨਾ ਦੇ ਜੀਵਨ 'ਚ ਇਹ ਛੋਟੀਆਂ-ਛੋਟੀਆਂ ਗੱਲਾਂ ਧਿਆਨ ਵਿੱਚ ਰੱਖ ਕੇ ਤੁਸੀਂ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰ ਸਕਦੇ ਹੋ।
 

Credit : www.jagbani.com

  • TODAY TOP NEWS